ਨਵੀਂ ਦਿੱਲੀ, 23 ਦਸੰਬਰ
ਕੰਪਟਰੋਲਰ ਤੇ ਆਡਿਟਰ ਜਨਰਲ (ਕੈਗ) ਨੇ ਲਲਿਤ ਕਲਾ ਅਕਾਦਮੀ ਵਿੱਚ ਗੰਭੀਰ ਵਿੱਤੀ ‘ਬੇਨੇਮੀਆਂ’ ਸਾਹਮਣੇ ਲਿਆਂਦੀਆਂ ਹਨ। ਕੈਗ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਕਾਦਮੀ ਨੇ ਕੈਗ ਦੀ ਟਿੱਪਣੀ ਨੂੰ ‘ਗ਼ਲਤ ਤੇ ਮਨਘੜਤ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਇਹ ਅਕਾਦਮੀ ਸਭਿਆਚਾਰਕ ਮੰਤਰਾਲੇ ਅਧੀਨ ਕੰਮ ਕਰਦੀ ਹੈ। ਕੈਗ ਨੇ ਆਪਣੀ ਆਡਿਟ ਰਿਪੋਰਟ ਵਿੱਚ 2016-17 ਤੋਂ 2021-22 ਤੱਕ ਸਰਕਾਰ ਦੇ ਆਮ ਵਿੱਤੀ ਨਿਯਮਾਂ ਨੂੰ ਟਿੱਚ ਜਾਣਦਿਆਂ ਇਸ ਵੱਕਾਰੀ ਕਲਾ ਸੰਸਥਾ ਵਿੱਚ ਕਈ ਬੇਨੇਮੀਆਂ ਵਰਤੇ ਜਾਣ ਵੱਲ ਸੰਕੇਤ ਕੀਤਾ ਹੈ।