ਓਟਾਵਾ— ਕੈਂਸਰ ਵਰਗੀ ਬੀਮਾਰੀ ਦੀਆਂ ਨਕਲੀ ਦਵਾਈਆਂ ਨੂੰ ਆਯਾਤ ਕਰਨ ਦੇ ਜੁਰਮ ‘ਚ ਕੈਨੇਡੀਅਨ ਆਨਲਾਈਨ ਫਾਰਮੈਸੀ ‘ਤੇ ਅੱਜ 34 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਹ ਖੁਦ ਨੂੰ ਕੈਨੇਡਾ ਦੀ ਸਭ ਤੋਂ ਵੱਡੀ ਫਾਰਮੈਸੀ ਦੱਸਦਾ ਹੈ।
ਕੈਨੇਡਾ ਫਾਰਮੈਸੀ ਨੇ ਮਰੀਜ਼ਾਂ ਲਈ ਸੁਰੱਖਿਆ ਬਦਲ ਅਤੇ ਮਹਿੰਗੀਆਂ ਦਵਾਈਆਂ ਨੂੰ ਖਰੀਦਣ ਲਈ ਹੋਣ ਵਾਲੇ ਖਰਚੇ ਤੋਂ ਬਚਣ ਲਈ ਇਹ ਸਭ ਕੀਤਾ। 2001 ‘ਚ ਕੰਪਨੀ ਨੂੰ ਸ਼ੁਰੂ ਕਰਨ ਲਈ ਇਸ ਦੀ ਫਾਊਂਡਰ ਕ੍ਰਿਸਟੀਅਰ ਥੋਕੋਰਲਸਨ ਨੂੰ ਇੰਡਸਟਰੀ ਪਾਇਨੀਅਰ ਦੇ ਤੌਰ ‘ਤੇ ਸਨਮਾਨਤ ਕੀਤਾ ਗਿਆ ਸੀ। ਇਸ ਕੰਪਨੀ ਦਾ ਵਪਾਰ ਅਮਰੀਕਾ ‘ਚ ਵੀ ਸੀ ਅਤੇ ਉੱਥੋਂ ਦੀ ਅਦਾਲਤ ‘ਚ ਇਸ ਦਾ ਕੇਸ ਚੱਲ ਰਿਹਾ ਸੀ। ਅਮਰੀਕਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਕੈਨੇਡਾ ਦਵਾਈਆਂ ਦਾ ਵਪਾਰ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕਰ ਰਿਹਾ ਹੈ ਅਤੇ ਉਹ ਬਿਨਾਂ ਇਜਾਜ਼ਤ ਦੇ ਘੱਟ ਤੋਂ ਘੱਟ 78 ਮਿਲੀਅਨ ਡਾਲਰ ਦੀ ਕਮਾਈ ਕਰ ਚੁੱਕਾ ਹੈ। ਇਨ੍ਹਾਂ ‘ਚੋਂ ਉਹ ਦੋ ਦਵਾਈਆਂ ਵੀ ਸ਼ਾਮਲ ਹਨ, ਜੋ ਕੈਂਸਰ ਦੀਆਂ ਬੀਮਾਰੀਆਂ ਅਵੈਸਟਿਨ ਅਤੇ ਅਲਟੁਜਾਨ ਦੀ ਨਕਲ ਹਨ।
ਕੈਨੇਡਾ ਦੇ ਵਿਨੀਪੈੱਗ ‘ਚ ਚਲਾਈ ਜਾ ਰਹੀ ਇਸ ਫਾਰਮੈਸੀ ਨੇ ਮਿਲੀਅਨਜ਼ ਦਾ ਘੁਟਾਲਾ ਕੀਤਾ ਹੈ। ਲਗਭਗ ਦੋ ਸਾਲਾਂ ਤੋਂ ਫਾਰਮੈਸੀ ਖਿਲਾਫ ਸਬੂਤ ਇਕੱਠੇ ਕੀਤੇ ਜਾ ਰਹੇ ਸਨ ਅਤੇ ਹੁਣ ਕੌਮਾਂਤਰੀ ਕੰਪਨੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਲਗਾਤਾਰ ਮੰਗ ਕਰ ਰਹੀ ਹੈ ਕਿ ਦੋਸ਼ੀਆਂ ਨੂੰ ਹੋਰ ਸਖਤ ਸਜ਼ਾ ਮਿਲਣੀ ਚਾਹੀਦੀ ਸੀ। ਕੰਪਨੀ ਨੇ ਆਪਣੀ ਗਲਤੀ ਮੰਨ ਲਈ ਹੈ ਕਿ ਉਨ੍ਹਾਂ ਨੇ ਇਹ ਨਕਲੀ ਦਵਾਈਆਂ ਆਯਾਤ ਕੀਤੀਆਂ। ਥੋਕੋਰਲਸਨ ਨੂੰ ਇਸ ਸਭ ਬਾਰੇ ਜਾਣਕਾਰੀ ਸੀ ਅਤੇ ਫਿਰ ਵੀ ਉਸ ਨੇ ਅਜਿਹਾ ਅਪਰਾਧ ਹੋਣ ਦਿੱਤਾ, ਇਸ ਲਈ ਉਸ ਨੂੰ ਵੀ ਕਸੂਰਵਾਰ ਠਹਿਰਾਇਆ ਗਿਆ।