ਨਵੀਂ ਦਿੱਲੀ, 1 ਸਤੰਬਰ
ਦਿੱਲੀ ਵਿਧਾਨ ਸਭਾ ਸੈਸ਼ਨ ’ਚ ਜ਼ੁਬਾਨੀ ਵੋਟਾਂ ਪਾ ਕੇ ਕੇਜਰੀਵਾਲ ਸਰਕਾਰ ਨੇ ਭਰੋਸੇ ਦਾ ਮਤ ਜਿੱਤ ਲਿਆ। ਸਦਨ ’ਚ ਹਾਜ਼ਰ ਆਮ ਆਦਮੀ ਪਾਰਟੀ ਦੇ ਸਾਰੇ 58 ਵਿਧਾਇਕਾਂ ਨੇ ਹਾਂ ਬੋਲ ਕੇ ਅਰਵਿੰਦ ਕੇਜਰੀਵਾਲ ਸਰਕਾਰ ਚ ਭਰੋਸਾ ਪ੍ਰਗਟਾਇਆ। ਸਾਰੇ ਵਿਧਾਇਕਾਂ ਨੇ ਖੜ੍ਹੇ ਹੋ ਕੇ ਵੀ ਭਰੋਸੇ ਦੇ ਮਤੇ ਦਾ ਸਾਥ ਦਿੱਤਾ। ਵਿਰੋਧ ’ਚ ਕੋਈ ਵੀ ਵਿਧਾਇਕ ਨਹੀਂ ਆਇਆ ਕਿਉਂਕਿ ਭਾਜਪਾ ਦੇ ਤਿੰਨ ਵਿਧਾਇਕਾਂ ਨੂੰ ਮਾਸ਼ਲਾਂ ਨੇ ਬਾਹਰ ਕਰ ਦਿੱਤਾ ਸੀ।