ਨਵੀਂ ਦਿੱਲੀ, 18 ਸਤੰਬਰ

ਕੇਂਦਰ ਸਰਕਾਰ ਨੇ ਹਵਾਈ ਉਡਾਣਾਂ ਨਾਲ ਸਬੰਧਤ ਕੰਪਨੀਆਂ ਨੂੰ ਅੱਜ ਵੱਡੀ ਰਾਹਤ ਦਿੱਤੀ ਹੈ। ਹੁਣ ਇਹ ਕੰਪਨੀਆਂ ਮਹੀਨੇ ਵਿਚੋਂ 15 ਦਿਨ ਹਵਾਈ ਕਿਰਾਇਆ ਆਪ ਤੈਅ ਕਰ ਸਕਣਗੀਆਂ ਜਦਕਿ ਬਾਕੀ ਦੇ 15 ਦਿਨ ਸਰਕਾਰ ਘੱਟੋ ਘੱਟ ਤੇ ਵੱਧ ਤੋਂ ਵੱਧ ਕਿਰਾਇਆ ਤੈਅ ਕਰੇਗੀ। ਇਸ ਤੋਂ ਪਹਿਲਾਂ ਸਰਕਾਰ ਹੀ ਪੂਰੇ ਮਹੀਨੇ ਦਾ ਕਿਰਾਇਆ ਤੈਅ ਕਰਦੀ ਸੀ। ਇਸ ਤੋਂ ਇਲਾਵਾ ਹਵਾਈ ਉਡਾਣਾਂ ਵਿਚ ਵੀ ਯਾਤਰੀਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਜੋ 72.5% ਤੋਂ ਵਧ ਕੇ 85% ਕਰ ਦਿੱਤਾ ਗਿਆ ਹੈ। ਹੁਣ ਘਰੇਲੂ ਉਡਾਣਾਂ ਵਿਚ ਵੱਧ ਯਾਤਰੀ ਸਫਰ ਕਰ ਸਕਣਗੇ। ਪਹਿਲਾਂ ਸਰਕਾਰ ਨੇ ਕਰੋਨਾ ਕਾਰਨ ਯਾਤਰੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਸੀ।