ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨੈਸ਼ਨਲ ਹਾਈਵੇ ਅਤੇ ਸਰਹੱਦੀ ਖੇਤਰ ਦੀਆਂ ਸੜਕਾਂ ਦੇ ਰੱਖ-ਰਖਾਅ ਸਬੰਧੀ ਗੱਲਬਾਤ ਕੀਤੀ ਗਈ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਨੂੰ ਜੋੜਣ ਵਾਲੇ ਐਕਸਪ੍ਰੈਸਵੇਅ ਅਤੇ ਆਨੰਦਪੁਰ ਸਾਹਿਬ ਤੇ ਨੈਨਾਦੇਵੀ ਹਾਈਵੇਅ ਨੂੰ ਜੋੜਣ ਵਾਲੇ ਹਾਈਵੇ ਵਿਚ ਸੁਧਾਰ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਾਲ ਰਾਜਸਥਾਨ ਅਤੇ ਸਿਰਹਿੰਦ ਫੀਡਰ ਨਹਿਰਾਂ ਦੀ ਸਥਾਪਨਾ ਬਾਰੇ ਵੀ ਚਰਚਾ ਕੀਤੀ। ਇਹ ਜਾਣਕਾਰੀ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਤਸਵੀਰਾਂ ਸ਼ੇਅਰ ਕਰਦਿਆਂ ਦਿੱਤੀ। ਕੇਂਦਰੀ ਮੰਤਰੀ ਗਡਕਰੀ ਨੇ ਵੀ ਟਵਿੱਟਰ ‘ਤੇ ਲਿਖਿਆ ਕਿ “ਅਸੀਂ ਰਾਜ ਵਿੱਚ ਚੱਲ ਰਹੇ ਹਾਈਵੇਅ ਪ੍ਰਾਜੈਕਟਾਂ ‘ਤੇ ਚਰਚਾ ਕੀਤੀ।ਪੰਜਾਬ ਮੁੱਖਮੰਤਰੀ ਐੱਸ.ਵਾਈ.ਐੱਲ. ਨੂੰ ਲੈ ਕੇ ਕੁਝ ਨਹੀਂ ਬੋਲੇ। ਉਨ੍ਹਾਂ ਨੇ ਕਿਹਾ ਕਿ ਐੱਸ.ਵਾਈ.ਐੱਲ. ਦਾ ਮੁੱਦਾ ਅਦਾਲਤ ‘ਚ ਹੈ, ਇਸ ‘ਤੇ ਕੁਝ ਨਹੀਂ ਕਹਾਂਗਾ। ਕੇਂਦਰੀ ਮੰਤਰੀ ਤੋਂ ਪੰਜਾਬ ਦੀਆਂ ਸੜਕਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ।
ਪੰਜਾਬ ਦੀ ਖੇਡ ਨੀਤੀ ‘ਤੇ ਉਠ ਰਹੇ ਸਵਾਲਾਂ ‘ਤੇ ਵੀ ਕੈਪਟਨ ਨੇ ਜਵਾਬ ਦਿੱਤਾ। ਮੀਡੀਆ ਵੱਲੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਪੰਜਾਬ ਦੇ ਖਿਡਾਰੀ ਪੰਜਾਬ ਦੀ ਜਗ੍ਹਾ ਦੂਜੇ ਰਾਜਾਂ ‘ਚ ਖੇਡ ਰਹੇ ਹਨ ਅਤੇ ਗੋਲਡ ਮੈਡਲ ਜਿੱਤ ਰਹੇ ਹਨ ਤਾਂ ਇਸ ‘ਤੇ ਨਵੀਂ ਪਾਲਿਸੀ ਕਿਉਂ ਨਹੀਂ ਬਣਾਈ ਜਾਂਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਹੀ ਖਿਡਾਰੀ ਹਨ ਅਤੇ ਕੀ ਹੋ ਗਿਆ ਜੇਕਰ ਉਹ ਦੂਜੇ ਰਾਜਾਂ ਤੋਂ ਖੇਡ ਰਹੇ ਹਨ। ਉਹ ਪੰਜਾਬ ਦੇ ਹੀ ਰਹਿਣਗੇ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਦੇਖਭਾਲ ਕਰੇਗੀ।