ਨਵੀਂ ਦਿੱਲੀ, 28 ਮਾਰਚ

ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਦੋ ਰੋਜ਼ਾ ਦੇਸ਼ਵਿਆਪੀ ਹੜਤਾਲ ਦੇ ਸੱਦੇ ਦਾ ਅਸਰ ਅੱਜ ਬੈਂਕਿੰਗ ਸੇਵਾਵਾਂ ’ਤੇ ਵੀ ਨਜ਼ਰ ਆਇਆ। ਹੜਤਾਲ ਕਰਕੇ ਬੈਂਕ ਮੁਲਾਜ਼ਮਾਂ ਦਾ ਇਕ ਵਰਗ ਕੰਮ ’ਤੇ ਨਹੀਂ ਪੁੱਜਾ, ਹਾਲਾਂਕਿ ਪ੍ਰਾਈਵੇਟ ਸੈਕਟਰ ਦੇ ਬੈਂਕ ਆਮ ਵਾਂਗ ਖੁੱਲ੍ਹੇ ਰਹੇ। ਹੜਤਾਲ ਕਰਕੇ ਕਈ ਸਰਕਾਰੀ ਬੈਂਕਾਂ ਵਿੱਚ ਲੈਣ ਦੇਣ ਅਸਰਅੰਦਾਜ਼ ਹੋਇਆ। ਚੈੱਕਾਂ ਦੀ ਕਲੀਅਰੈਂਸ ਰੁਕ ਗਈ। ਆਲ ਇੰਡੀਆ ਬੈਂਕ ਇੰਪਲਾਈਜ਼ ਦੇ ਜਨਰਲ ਸਕੱਤਰ ਸੀ.ਐੱਚ.ਵੈਂਕਟਾਚਾਲਮ ਨੇ ਕਿਹਾ ਕਿ ਪੂਰਬੀ ਭਾਰਤ ਵਿੱਚ ਹੜਤਾਲ ਦਾ ਖਾਸਾ ਅਸਰ ਨਜ਼ਰ ਆਇਆ ਜਿੱਥੇ ਸਰਕਾਰੀ ਬੈਂਕਾਂ ਦੀਆਂ ਕਈ ਸ਼ਾਖਾਵਾਂ ਬੰਦ ਰਹੀਆਂ। ਕੇਂਦਰੀ ਬਜਟ ਵਿੱਚ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੇ ਕੀਤੇ ਐਲਾਨ ਦਾ ਬੈਂਕ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹੈ।