ਵੈਨਕੂਵਰ:ਟੋਕੀਓ ਓਲੰਪਿਕ ਦੇ ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਅਮਰ ਸਿੰਘ ਢੇਸੀ ਕੈਨੇਡਾ ਦੀ ਨੁਮਾਇੰਦਗੀ ਕਰੇਗਾ। ਜ਼ਿਲ੍ਹਾ ਜਲੰਧਰ ਦੇ ਪਿੰਡ ਸੰਘਵਾਲ ਦੇ ਪਿਛੋਕੜ ਵਾਲੇ ਅਮਰ ਸਿੰਘ ਦੇ ਪਿਤਾ ਬਲਬੀਰ ਸਿੰਘ ਅਤੇ ਦਾਦਾ ਤੇਜਾ ਸਿੰਘ ਵੀ ਨਾਮੀ ਪਹਿਲਵਾਨ ਸਨ। ਉਸ ਦੇ ਭਰਾ ਪਰਮ ਢੇਸੀ ਨੇ ਦੱਸਿਆ ਕਿ ਟੋਕੀਓ ਓਲੰਪਿਕ ਵਿਚ ਉਹ ਇਕਲੌਤਾ ਪੰਜਾਬੀ ਪਹਿਲਵਾਨ ਹੋਵੇਗਾ ਕਿਉਂਕਿ ਭਾਰਤ ’ਚੋਂ ਵੀ ਕਿਸੇ ਹੋਰ ਪੰਜਾਬੀ ਪਹਿਲਵਾਨ ਦੀ ਚੋਣ ਨਹੀਂ ਹੋਈ।