ਸੋਫੀਆ (ਬੁਲਗਾਰੀਆ):ਭਾਰਤੀ ਪਹਿਲਵਾਨ ਸੁਮਿਤ ਮਲਿਕ ਨੇ 125 ਕਿੱਲੋ ਫ੍ਰੀਸਟਾਈਲ ਕੁਸ਼ਤੀ ਵਰਗ ’ਚ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਮਲਿਕ ਨੇ ਇਹ ਕੋਟਾ ਇੱਥੇ ਵਿਸ਼ਵ ਓਲੰਪਿਕ ਖੇਡਾਂ ਕੁਆਲੀਫਾਈ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਉਂਦਿਆਂ ਹਾਸਲ ਕੀਤਾ। ਮਲਿਕ ਨੇ ਵੈਨਜ਼ੁਏਲਾ ਦੇ ਡੈਨੀਅਲ ਡਿਆਜ਼ ਨੂੰ 5-0 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ, ਜਿੱਥੇ ਉਸ ਦਾ ਮੁਕਾਬਲਾ ਰੂਸ ਦੇ ਸਰਗੇਈ ਕੋਜ਼ੀਰੇਵ ਨਾਲ ਹੋਵੇਗਾ। ਮਲਿਕ ਪੁਰਸ਼ਾਂ ਦੇ ਵਰਗ ’ਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਚੌਥਾ ਭਾਰਤੀ ਫ੍ਰੀਸਟਾਈਲ ਪਹਿਲਵਾਨ ਹੈ। ਇਸ ਤੋਂ ਪਹਿਲਾਂ ਰਵੀ ਦਾਹੀਆ, ਬਜਰੰਗ ਪੂਨੀਆ ਤੇ ਦੀਪਕ ਪੂਨੀਆ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।