ਸ਼ਿਰਡੀ: ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਤਗ਼ਮੇ ਜੇਤੂ ਇਕਲੌਤੇ ਭਾਰਤੀ ਸਾਜਨ ਭਾਨਵਾਲ ਨੇ ਐਤਵਾਰ ਨੂੰ ਇੱਥੇ ਖ਼ਤਮ ਹੋਈ ਉਮਰ ਵਰਗ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਖ਼ਿਤਾਬ ਜਿੱਤ ਕੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤ ਦੀ ਗ੍ਰੀਕੋ ਰੋਮਨ ਟੀਮ ਵਿੱਚ ਥਾਂ ਬਣਾਈ। ਟੀਮ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ’ਤੇ ਰਹੇ ਹਰਿਆਣਾ ਲਈ ਸਜਨ ਨੇ 77 ਕਿਲੋ ਅੰਡਰ-23 ਕੌਮੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਸੈਨਾ ਸਪੋਰਟਸ ਕੰਟਰੋਲ ਬੋਰਡ (ਐੱਸਐੱਸਸੀਬੀ) ਦੀ ਟੀਮ ਨੇ ਚਾਰ ਸੋਨੇ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਨਾਲ ਟੀਮ ਚੈਂਪੀਅਨਸ਼ਿਪ ਜਿੱਤੀ। ਅਰਜੁਨ (55 ਕਿਲੋ), ਰਜੀਤ (63 ਕਿਲੋ), ਰਾਹੁਲ (72 ਕਿਲੋ) ਅਤੇ ਦੀਪਕ (130 ਕਿਲੋ) ਨੇ ਸੈਨਾ ਲਈ ਸੋਨ ਤਗ਼ਮੇ ਜਿੱਤੇ।