ਨੈਰੋਬੀ : ਵਿਸ਼ਵ ਚੈਂਪੀਅਨਸ਼ਿਪ 2015 ‘ਚ 400 ਮੀਟਰ ਰੁਕਾਵਟ ਦੌੜ ਦੇ ਚੈਂਪੀਅਨ ਕੀਨੀਆਈ ਐਥਲੀਟ ਨਿਕੋਲਸ ਬੇਟ ਦੀ ਉਸ ਦੇ ਘਰ ਦੇ ਨੇੜੇ ਕਾਰ ਹਾਦਸੇ ‘ਚ ਮੌਤ ਹੋ ਗਈ। ਪੁਲਸ ਅਧਿਕਾਰੀ ਵਾ ਬਾਨੀ ਨੇ ਕਿਹਾ, ” ਉਸ ਦੀ ਕਾਰ ਇਕ ਸਪੀਡ-ਬ੍ਰੇਕਰ ਨਾਲ ਟਕਰਾ ਕੇ ਪਲਟ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।28 ਸਾਲਾਂ ਬੇਟ ਨੇ ਬੀਜਿੰਗ ‘ਚ ਵਿਸ਼ਵ ਐਥਲੈਟਿਕਸ ‘ਚ ਸੋਨ ਤਮਗਾ ਜਿੱਤਿਆ ਸੀ। ਉਸ ਦੇ ਬਾਅਦ ਤੋਂ ਹਾਲਾਂਕਿ ਉਹ ਫਾਰਮ ਹਾਸਲ ਕਰਨ ਲਈ ਜੂਝ ਰਹੇ ਸੀ। ਕੌਮਾਂਤਰੀ ਐਥਲੈਟਿਕਸ ਮਹਾਸੰਘ ਨੇ ਉਸ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।