ਲੰਡਨ, 13 ਫਰਵਰੀ

ਬ੍ਰਿਟੇਨ ਦੇ ਕਿੰਗ ਚਾਰਲਸ ਦੀ ਪਤਨੀ ਕੈਮਿਲਾ (75) ਨੂੰ ਕਰੋਨਾ ਹੋ ਗਿਆ ਹੈ। ਬਕਿੰਘਮ ਪੈਲੇਸ ਨੇ ਇਸ ਦੀ ਸੋਮਵਾਰ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਜ਼ੁਕਾਮ ਹੋ ਗਿਆ ਸੀ ਜਿਸ ਮਗਰੋਂ ਟੈਸਟ ’ਚ ਉਹ ਕਰੋਨਾ ਪਾਜ਼ੇਟਿਵ ਨਿਕਲੀ। ਪੈਲੇਸ ਮੁਤਾਬਕ ਉਨ੍ਹਾਂ ਦੇ ਇਸ ਹਫ਼ਤੇ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਂਜ ਚਾਰਲਸ ਅਤੇ ਕੈਮਿਲਾ ਦੇ ਬੂਸਟਰ ਸ਼ਾਟ ਸਮੇਤ ਮੁਕੰਮਲ ਵੈਕਸੀਨ ਲੱਗੀ ਹੋਈ ਹੈ। ਕੈਮਿਲਾ ਨੂੰ ਪਿਛਲੇ ਸਾਲ ਫਰਵਰੀ ’ਚ ਵੀ ਕਰੋਨਾ ਹੋਇਆ ਸੀ।