ਨਵੀਂ ਦਿੱਲੀ, 17 ਫਰਵਰੀ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਫ੍ਰੈਂਚਾਇਜ਼ੀ ਕਿੰਗਜ਼ ਇਲੈਵਨ ਪੰਜਾਬ ਨੇ ਚੇਨੱਈ ਵਿਚ 2021 ਵਾਸਤੇ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਆਪਣਾ ਨਾਂ ਬਦਲ ਕੇ ‘ਪੰਜਾਬ ਕਿੰਗਜ਼’ ਕਰ ਲਿਆ। ਬੁੱਧਵਾਰ ਨੂੰ ਟੀਮ ਦਾ ਨਵਾਂ ਲੋਗੋ ਜਾਰੀ ਕੀਤਾ ਗਿਆ। ਟੀਮ ਦੇ ਮੁੱਖ ਅਧਿਕਾਰੀ ਸਤੀਸ਼ ਮੈਨਨ ਬ੍ਰਾਂਡ ਦੀ ਨਵੀਂ ਪਛਾਣ ਬਾਰੇ ਕਿਹਾ ਕਿ ਪੰਜਾਬ ਕਿੰਗਜ਼ ਵਿਕਸਿਤ ਬ੍ਰਾਂਡ ਨਾਂ ਹੈ ਤੇ ਇਹ ਇਸ ’ਤੇ ਧਿਆਨ ਦੇਣ ਦਾ ਸਹੀ ਸਮਾਂ ਹੈ। ਮੋਹਿਤ ਬਰਮਨ, ਨੈੱਸ ਵਾਡੀਆ, ਪ੍ਰੀਟੀ ਜ਼ਿੰਟਾ ਅਤੇ ਕਰਨ ਪਾਲ ਦੀ ਟੀਮ ਹੁਣ ਤਕ ਇੱਕ ਵਾਰ ਵੀ ਆਈਪੀਐੱਲ ਨਹੀਂ ਜਿੱਤ ਸਕੀ। ਅਗਲਾ ਆਈਪੀਐੱਲ ਅਪਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ।