ਨਵੀਂ ਦਿੱਲੀ, 1 ਦਸੰਬਰ
ਸ੍ਰੀ ਬਲਦੇਵ ਸਿੰਘ ਸ਼ਿਰਸਾ ਦੀ ਪ੍ਰਧਾਨਗੀ ਹੇਠ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਬਿਨਾਂ ਸ਼ਰਤ ਗੱਲਬਾਤ ਦੇ ਆਏ ਲਿਖਤੀ ਸੱਦੇ ’ਤੇ ਵਿਚਾਰ ਕਰਦੇ ਹੋਏ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਸੱਦਾ ਪ੍ਰਵਾਨ ਕਰ ਲਿਆ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ 2-2 ਆਗੂਆਂ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਤਿੰਨ ਆਗੂ ਹਨਨ ਮੁੱਲਾ (ਪੱਛਮੀ ਬੰਗਾਲ), ਗੁਰਨਾਮ ਸਿੰਘ ਚੰਦੂਨੀ (ਹਰਿਆਣਾ) ਸਮੇਤ ਸਿਵ ਕੁਮਾਰ ਕੱਕਾ( ਮੱਧ ਪ੍ਰਦੇਸ਼) ਗੱਲਬਾਤ ਲਈ ਜਾਣਗੇ। ਪ੍ਰੈੱਸ ਨੂੰ ਮੀਟਿੰਗ ਦੇ ਫੈਸਲਿਆ ਬਾਰੇ ਬੀਕੇਯੂ (ਸਿੱਧੁਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੱਤੀ।