ਸੰਗਰੂਰ : ਖਨੌਰੀ ਬਾਰਡਰ ‘ਤੇ ਮ.ਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਰ ਰਾਤ ਅਚਾਨਕ ਤਬੀਅਤ ਵਿਗੜ ਗਈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ। ਮੁੱਢਲੀ ਸਹਾਇਤਾ ਤੋਂ ਬਾਅਦ ਬਲੱਡ ਪ੍ਰੈੱਸ਼ਰ ਨਾਰਮਲ ਹੋ ਗਿਆ ਹੈ। ਡਾਕਟਰਾਂ ਦਾ ਕਹਿਣਾ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ।
ਡਾਕਟਰਾਂ ਨੇ ਭਾਵੇਂ ਉਨ੍ਹਾ ਦੀ ਹਾਲਤ ਨੂੰ ਦੇਖਦਿਆਂ ਨੇੜੇ ਹੀ ਇੱਕ ਆਰਜ਼ੀ ਹਪਤਾਲ ਬਣਾਇਆ ਹੋਇਆ ਹੈ ਅਤੇ ਕਿਸੇ ਵੀ ਐਮਰਜੈਂਸੀ ਲਈ ਇੱਕ ਐਂਬੂਲੈਂਸ ਵੀ ਖੜੀ ਹੈ ਪਰ ਉਨ੍ਹਾਂ ਨੂੰ ਇੱਥੋਂ ਡਾਕਰਟਰੀ ਸਹਾਇਤਾ ਲਈ ਕਿਸਾਨ ਨੇਤਾਵਾਂ ਦੀ ਆਗਿਆ ਤੋਂ ਬਿਨਾਂ ਲੈ ਕੇ ਜਾਣਾ ਸੰਭਵ ਨਹੀਂ ਹੈ। ਡੱਲੇਵਾਲ ਨੇ ਆਪਣੀ ਹਾਲਤ ਵਿਗੜਣ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਹਾਈ ਪਾਵਰ ਕਮੇਟੀ ਨਾਲ ਵੀ ਅੱਜ ਗੱਲਬਾਤ ਕੀਤੀ ਸੀ। ਕਮੇਟੀ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਸੀ ਪਰ ਉਨ੍ਹਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।