ਖਨੌਰੀ ਬਾਰਡਰ ਤੇ ਪਿਛਲੇ 15 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਜੱਦੀ ਪਿੰਡ ਡੱਲੇਵਾਲਾ ਵਿਚ ਵੀ ਅੱਜ ਕਿਸੇ ਘਰ ਚੁੱਲ੍ਹਾ ਨਹੀਂ ਬਲਿਆ ਗਿਆ। ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਵਲੋਂ ਇਕ ਦਿਨ ਲਈ ਭੁਖ ਹੜਤਾਲ ਕੀਤੀ ਗਈ ਹੈ। ਇਸ ਦੌਰਾਨ ਡੱਲੇਵਾਲਾ ਦਾ ਮਾਸੂਮ ਪੋਤਰਾ ਜਿਗਰ ਵੀ ਭੁਖ ਹੜਤਾਲ ਵਿਚ ਸ਼ਾਮਲ ਹੋਇਆ ਹੈ।

ਇਸ ਸਬੰਧੀ ਪਿੰਡ ਵਾਸੀ ਨੇ ਦੱਸਿਆ ਕਿ ਇਹ ਅੱਜ ਇਕ ਦਿਨ ਦੀ ਸੰਕੇਤਕ ਭੁੱਖ ਹੜਤਾਲ ਸੀ, ਪਰ ਜੇਕਰ ਹੁਕਮ ਹੋਇਆ ਤਾਂ ਅੱਗੇ ਵੀ ਵੱਧ ਸਕਦੀ ਹੈ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲਾ ਦੀ ਨੂੰਹ ਨੇ ਦੱਸਿਆ ਕਿ ਡੱਲੇਵਾਲਾ ਜੀ ਇੱਕ ਇਨਸਾਨ ਨਹੀਂ ਇਕ ਸੋਚ ਹੈ ਅਤੇ ਸੋਚ ਨੂੰ ਦਬਾਇਆ ਨਹੀਂ ਜਾ ਸਕਦਾ। ਧਰਨੇ ’ਚ ਬੈਠੇ ਕਿਸਾਨ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਬਹੁਤ ਢੀਠ ਬੰਦਾ ਹੈ। ਡੱਲੇਵਾਲ ਦੇ ਪੋਤਰੇ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਜਲਦ ਘਰਾਂ ਨੂੰ ਭੇਜੇ।