ਮਾਂਟਰੀਆਲ — ਕੈਨੇਡਾ ਦੇ ਸੂਬੇ ਕਿਊਬੇਕ ‘ਚ ਪਹਿਲੀ ਵਾਰ ਸੋਮਵਾਰ ਨੂੰ (ਰਾਈਟ ਆਫ ਸੈਂਟਰ) ਰਾਸ਼ਟਰਵਾਦੀ ਸਰਕਾਰ ਚੁਣੀ ਗਈ ਹੈ। ਕਰੀਬ 15 ਸਾਲ ਤਕ ਸ਼ਾਸਨ ਵਿਚ ਰਹੀ ਲਿਬਰਲ ਸਰਕਾਰ ਨੂੰ ਮਾਤ ਦੇ ਕੇ ਸੱਤਾ ਵਿਚ ਆਈ ਪਾਰਟੀ ਨੇ ਸਰਕਾਰੀ ਖਰਚ ਅਤੇ ਇਮੀਗ੍ਰੇਸ਼ਨ ‘ਚ ਕਟੌਤੀ ਦਾ ਵਾਅਦਾ ਕੀਤਾ ਹੈ। ਸ਼ੁਰੂਆਤੀ ਨਤੀਜਿਆਂ ਮੁਤਾਬਕ 61 ਸਾਲਾ ਕਾਰੋਬਾਰੀ ਫਰੈਂਕੋਇਸ ਲੇਗੋਲਟ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਏਵੇਨਿਰ ਕਿਊਬੇਕ (ਸੀ. ਏ. ਕਿਊ) ਨੂੰ ਜੇਤੂ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਪਾਰਟੀ ਦਾ 2011 ਵਿਚ ਗਠਨ ਕੀਤਾ ਗਿਆ ਸੀ, ਜਿਸ ਬਾਰੇ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਸੂਬਾਈ ਵਿਧਾਨ ਸਭਾ ਵਿਚ ਇਹ ਜ਼ਿਆਦਾ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਲੇਗੋਲਟ ਨੇ ਟਵਿੱਟਰ ‘ਤੇ ਟਵੀਟ ਕੀਤਾ, ”ਧੰਨਵਾਦ, ਧੰਨਵਾਦ, ਧੰਨਵਾਦ। ਮੇਰੀ ਟੀਮ ‘ਤੇ ਤੁਹਾਡਾ ਵਿਸ਼ਵਾਸ ਕਰਨ ‘ਤੇ ਮੈਂ ਬਹੁਤ ਭਾਵੁਕ ਹਾਂ। ਮੈਂ ਤੁਹਾਡੇ ਨਾਲ ਕੰਮ ਕਰਨ ਲਈ ਉਡੀਕ ਨਹੀਂ ਕਰ ਸਕਦਾ।” ਉਨ੍ਹਾਂ ਕਿਹਾ ਕਿ ਮੈਂ ਕਿਊਬੇਕ ਨੂੰ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਇਸ ਸੂਬੇ ‘ਤੇ ਸਾਨੂੰ ਮਾਣ ਹੈ, ਜੋ ਕਿ ਰਹਿਣ ਲਈ ਇਕ ਬਿਹਤਰ ਸਥਾਨ ਹੈ।
4 ਦਹਾਕਿਆਂ ਵਿਚ ਚੋਣ ਨਤੀਜਿਆਂ ਨੇ ਪਹਿਲੀ ਵਾਰ ਦਰਸਾਇਆ ਹੈ ਕਿ ਕਿਊਬੇਕ ਦੀ ਸੁਤੰਤਰਤਾ ਕੋਈ ਮੁੱਦਾ ਨਹੀਂ ਸੀ ਅਤੇ ਦੋ ਮੁੱਖ ਪਾਰਟੀਆਂ-ਪਰਿਸੰਘਵਾਦੀ ਲਿਬਰਲ ਜਾਂ ਵੱਖਵਾਦੀ ਕਿਊਬੇਕੋਈਸ-ਸਰਕਰਾ ਦਾ ਗਠਨ ਨਹੀਂ ਕਰ ਸਕਦੀ। ਓਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀ. ਈ. ਕਿਊ ਨੂੰ ਸੂਬਾਈ ਚੋਣਾਂ ‘ਚ ਮਿਲੀ ਜਿੱਤ ਲਈ ਵਧਾਈਆਂ ਦਿੱਤੀਆਂ ਹਨ।