ਕਿਊਬਿਕ, 4 ਜਨਵਰੀ  : ਕਿਊਬਿਕ ਦੇ ਹਸਪਤਾਲ ਦੇ 400 ਸਟਾਫ ਮੈਂਬਰਾਂ ਦੇ ਕੋਵਿਡ-19 ਟੈਸਟ ਪਾਜ਼ੀਟਿਵ ਆਏ ਹਨ। ਇਸ ਤੋਂ ਇਲਾਵਾ ਕੋਵਿਡ-19 ਨਾਲ ਸਬੰਧਤ ਚੁਣੌਤੀਆਂ ਕਾਰਨ 400 ਹੋਰਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਹ ਖੁਲਾਸਾ ਸੀਐਚਯੂ ਡੀ ਕਿਊਬਿਕ ਯੂਨੀਵਰਸਿਟੀ ਲਵਲ ਦੇ ਸੀਈਓ ਮਾਰਟਿਨ ਬਿਊਮੌਂਟ ਵੱਲੋਂ ਕੀਤਾ ਗਿਆ।
ਉਨ੍ਹਾਂ ਸੋਮਵਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਆਖਿਆ ਕਿ ਐਨੀ ਵੱਡੀ ਗਿਣਤੀ ਵਿੱਚ ਸਟਾਫ ਦੇ ਪਾਜ਼ੀਟਿਵ ਆਉਣ ਕਾਰਨ ਸਾਡੀਆਂ ਸੇਵਾਵਾਂ ਉੱਤੇ ਦਬਾਅ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਾਇਰਸ ਕਾਰਨ 443 ਸਟਾਫ ਮੈਂਬਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੁੱਧਵਾਰ ਤੋਂ ਮੈਡੀਕਲ ਅਪੁਆਇੰਟਮੈਂਟਸ ਤੇ ਆਪਰੇਟਿੰਗ ਰੂਮ ਦੀਆਂ ਗਤੀਵਿਧੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਸੀ ਕਿ 10,000 ਅਪੁਆਇੰਟਮੈਂਟਸ ਨੂੰ ਮੁੜ ਸ਼ਡਿਊਲ ਕੀਤਾ ਜਾ ਸਕਦਾ ਹੈ ਤੇ ਜਾਂ ਟੈਲੀਹੈਲਥ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਬੱਚਿਆਂ ਤੇ ਕੈਂਸਰ ਦੇ ਮਰੀਜ਼ਾਂ ਸਬੰਧੀ ਸੇਵਾਵਾਂ ਦੇ ਨਾਲ ਨਾਲ ਐਮਰਜੰਸੀ ਤੇ ਘੱਟ ਅਰਜੈਂਟ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ।