ਮੁੰਬਈ, 23 ਮਾਰਚ
ਬੌਲੀਵੁੱਡ ਅਦਾਕਾਰ ਕਾਰਤਿਕ ਆਰਿਅਨ ਨੇ ਇੰਸਟਾਗ੍ਰਾਮ ਅਤੇ ਟਵਿੱਟਰ ’ਤੇ ਆਪਣੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ, ‘ਪਾਜ਼ੇਟਿਵ ਹੋ ਗਿਆ, ਦੁਆ ਕਰੋ’। ਆਰਿਅਨ ਦੇ ਇਸ ਪੋਸਟ ’ਤੇ ਉਸ ਦੇ ਚਾਹੁਣ ਵਾਲਿਆਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਤੇ ਉਸ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਜੇ ਆਰਿਅਨ ਦੇ ਫਿਲਮੀ ਰੁਝੇਵੇਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਆਉਣ ਵਾਲੀ ਨਵੀਂ ਹਾਸਰਸ ਡਰਾਉਣੀ ਫਿਲਮ ‘ਭੂਲ-ਭੁਲੱਈਆ-2’ ਦੀ ਸ਼ੂਟਿੰਗ ਕਰ ਰਿਹਾ ਸੀ, ਜਿਸ ਵਿੱਚ ਉਸ ਨਾਲ ਤੱਬੂ ਤੇ ਕਿਆਰਾ ਅਡਵਾਨੀ ਵੀ ਹਨ। ਦੱਸਣਯੋਗ ਹੈ ਕਿ ਡਾਇਰੈਕਟਰ ਅਨੀਸ ਬਜ਼ਮੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਕਰੋਨਾ ਕਾਰਨ ਕਈ ਵਾਰ ਰੋਕਣੀ ਪਈ ਹੈ ਤੇ ਹੁਣ ਲੀਡ ਅਦਾਕਾਰ ਦੇ ਕਰੋਨਾ ਪਾਜ਼ੇਟਿਵ ਹੋਣ ਨਾਲ ਫਿਲਮ ਦੀ ਸ਼ੂਟਿੰਗ ਰੋਕਣੀ ਪੈ ਸਕਦੀ ਹੈ। ਇਹ ਫਿਲਮ ਸਾਲ 2007 ਵਿੱਚ ਆਈ ਫ਼ਿਲਮ ‘ਭੂਲ-ਭੁਲੱਈਆ’ ਦਾ ਦੂਜਾ ਭਾਗ ਹੈ।