ਕਾਨਪੁਰ, 4 ਜੂਨ
ਕਾਨਪੁਰ ਦੇ ਬੇਕਨਗੰਜ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੋਈ ਹਿੰਸਾ ਦੀਆਂ ਤਾਰਾਂ ਪੱਛਮੀ ਬੰਗਾਲ ਅਤੇ ਮਨੀਪੁਰ ਨਾਲ ਜੁੜ ਰਹੀਆਂ ਹਨ। ਇਨ੍ਹਾਂ ਦੰਗਿਆਂ ਵਿੱਚ ਕੱਟੜਪੰਥੀ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਕਾਨਪੁਰ ਦੇ ਪੁਲੀਸ ਕਮਿਸ਼ਨਰ ਵਿਜੇ ਸਿੰਘ ਮੀਣਾ ਨੇ ਕਿਹਾ ਕਿ ਪੀਐਫਆਈ ਨੇ 3 ਜੂਨ ਨੂੰ ਪੱਛਮੀ ਬੰਗਾਲ ਅਤੇ ਮਨੀਪੁਰ ਵਿੱਚ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਸੀ। ਕਾਨਪੁਰ ਵਿੱਚ ਉਸੇ ਦਿਨ ਹਿੰਸਾ ਭੜਕ ਗਈ ਜਦੋਂ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਬਾਜ਼ਾਰ ਬੰਦ ਕਰ ਦਿੱਤਾ ਗਿਆ।