ਸੀਬੀਆਈ ਨੇ ਇੱਕ ਬੈਂਕ ਦੀ ਸ਼ਿਕਾਇਤ ‘ਤੇ ਟਰੈਵਲ ਕੰਪਨੀ ਕਾਕਸ ਐਂਡ ਕਿੰਗਜ਼ ਦੇ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਦੇ ਖ਼ਿਲਾਫ਼ 525 ਕਰੋੜ ਰੁਪਏ ਦੀ ਬੈਂਕ ਲੋਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸੀਬੀਆਈ ਨੇ ਮੁੰਬਈ ਪੁਲਿਸ ਤੋਂ ਜਾਂਚ ਦੀ ਜ਼ਿੰਮੇਵਾਰੀ ਲਈ ਹੈ।

ਮੁੰਬਈ ਪੁਲਿਸ ਟਰੈਵਲ ਕੰਪਨੀ, ਇਸਦੇ ਪ੍ਰਮੋਟਰਾਂ/ਡਾਇਰੈਕਟਰਾਂ ਅਜੈ ਅਜੀਤ ਪੀਟਰ ਕੇਰਕਰ ਅਤੇ ਊਸ਼ਾ ਕੇਰਕਰ, ਸੀਐਫਓ ਅਨਿਲ ਖੰਡੇਲਵਾਲ ਅਤੇ ਡਾਇਰੈਕਟਰਾਂ ਮਹਾਲਿੰਗਾ ਨਰਾਇਣਨ ਅਤੇ ਪੇਸੀ ਪਟੇਲ ਦੇ ਖ਼ਿਲਾਫ਼ ਮਾਮਲੇ ਦੀ ਜਾਂਚ ਕਰ ਰਹੀ ਸੀ।

ਕੇਂਦਰੀ ਜਾਂਚ ਏਜੰਸੀ ਨੇ ਕੇਂਦਰ ਰਾਹੀਂ ਮਹਾਰਾਸ਼ਟਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤੋਂ ਇਲਾਵਾ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਦੁਰਵਿਹਾਰ ਨਾਲ ਸਬੰਧਤ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਅਧਿਕਾਰੀਆਂ ਮੁਤਾਬਕ ਇਹ ਦੋਸ਼ ਹੈ ਕਿ ਕੰਪਨੀ ਨੇ ਬੈਂਕ ਤੋਂ ਲੋਨ ਦੀ ਸਹੂਲਤ ਹਾਸਲ ਕਰਨ ਲਈ ਰਿਕਾਰਡ ਵਿੱਚ ਹੇਰਾਫੇਰੀ ਕੀਤੀ।