ਨਵੀਂ ਦਿੱਲੀ, 5 ਅਪਰੈਲ
ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਇਥੇ ਕਾਂਗਰਸ ਸੰਸਦੀ ਪਾਰਟੀ (ਸੀਪੀਪੀ) ਦੀ ਮੀਟਿੰਗ ਵਿੱਚ ਕਿਹਾ ਕਿ ਕਾਂਗਰਸ ਲਈ ਅੱਗੇ ਦਾ ਰਾਹ ਪਹਿਲਾਂ ਨਾਲੋਂ ਕਿਤੇ ਵੱਧ ਚੁਣੌਤੀਪੂਰਨ ਹੈ, ਸਾਡੀ ਲਚਕੀਲੇਪਣ ਦੀ ਭਾਵਨਾ ਦੀ ਸਖ਼ਤ ਪ੍ਰੀਖਿਆ ਹੇੈ।ਸੰਗਠਨ ਵਿਚ ਹਰ ਪੱਧਰ ‘ਤੇ ਏਕਤਾ ਬਹੁਤ ਮਹੱਤਵਪੂਰਨ ਹੈ, ਮੈਂ ਇਸ ਨੂੰ ਯਕੀਨੀ ਬਣਾਉਣ ਲਈ ਜੋ ਵੀ ਜ਼ਰੂਰੀ ਹੈ ਉਹ ਕਰਨ ਲਈ ਦ੍ਰਿੜ ਹਾਂ।ਕਾਂਗਰਸ ਦੀ ਕਾਇਆਕਲਪ ਨਾ ਸਿਰਫ਼ ਸਾਡੇ ਲਈ ਮਹੱਤਵਪੂਰਨ ਹੈ, ਸਗੋਂ ਇਹ ਸਾਡੇ ਲੋਕਤੰਤਰ ਅਤੇ ਸਮਾਜ ਲਈ ਵੀ ਜ਼ਰੂਰੀ ਹੈ। ਉਨ੍ਹਾਂ ਨੇ ਭਾਜਪਾ ‘ਤੇ ਵੰਡ ਪਾਊ ਏਜੰਡਾ ਅਪਣਾਉਣ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ।