ਨਵੀਂ ਦਿੱਲੀ, 26 ਮਈ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਅੱਛੇ ਦਿਨ’ ਦੀ ਫਲਾਪ ਫਿਲਮ ਉਤਰ ਗਈ ਹੈ। ਕਾਂਗਰਸ ਨੇ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ‘ਤੇ ‘ਅੱਠ ਸਾਲ, ਅੱਠ ਧੋਖੇ, ਭਾਜਪਾ ਸਰਕਾਰ ਫੇਲ’ ਸਿਰਲੇਖ ਵਾਲਾ ਕਿਤਾਬਚਾ ਵੀ ਜਾਰੀ ਕੀਤਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ, ‘ਨਾਅਰਾ ਸੀ ਕਿ ‘ਅੱਛੇ ਦਿਨ ਆਣ ਵਾਲੇ ਹਨ। ਕਿਸਾਲਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਸਗੋਂ ਦਰਦ ਸੌ ਗੁਣਾ ਹੋ ਗਿਆ ਹੈ।’