ਨਵੀਂ ਦਿੱਲੀ, 14 ਨਵੰਬਰ

ਕਾਂਗਰਸ ਨੇ ਸੋਮਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਮੁਕੁਲ ਵਾਸਨਿਕ, ਮੋਹਨ ਪ੍ਰਕਾਸ਼, ਪ੍ਰਿਥਵੀਰਾਜ ਚਵਾਨ, ਬੀ ਕੇ ਹਰੀਪ੍ਰਸਾਦ ਸਮੇਤ ਕਈ ਨੇਤਾਵਾਂ ਨੂੰ ਖੇਤਰੀ ਅਬਜ਼ਰਵਰ ਅਤੇ ਲੋਕ ਸਭਾ ਹਲਕਾ ਅਬਜ਼ਰਵਰ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਵਾਸਨਿਕ ਨੂੰ ਗੁਜਰਾਤ ਦੇ ਦੱਖਣੀ ਜ਼ੋਨ, ਮੋਹਨ ਪ੍ਰਕਾਸ਼ ਨੂੰ ਸੌਰਾਸ਼ਟਰ , ਚਵਾਨ ਨੂੰ ਕੇਂਦਰੀ, ਹਰੀਪ੍ਰਸਾਦ ਨੂੰ ਉੱਤਰੀ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਨੇ ਪੰਜ ਜ਼ੋਨਲ ਅਬਜ਼ਰਵਰ, 32 ਲੋਕ ਸਭਾ ਹਲਕਾ ਅਬਜ਼ਰਵਰ ਅਤੇ ਪੰਜ ਹੋਰ ਅਬਜ਼ਰਵਰ ਨਿਯੁਕਤ ਕੀਤੇ ਹਨ। ਰਾਜਸਥਾਨ ਸਰਕਾਰ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਸਮੇਤ 32 ਆਗੂਆਂ ਨੂੰ ਗੁਜਰਾਤ ਦੇ 26 ਲੋਕ ਸਭਾ ਹਲਕਿਆਂ ਲਈ ਅਬਜ਼ਰਵਰ ਬਣਾਇਆ ਗਿਆ ਹੈ। ਰਾਜਸਥਾਨ ਸਰਕਾਰ ਦੇ ਮੰਤਰੀ ਸ਼ੈਲੇ ਮੁਹੰਮਦ ਨੂੰ ਕੱਛ ਲੋਕ ਸਭਾ ਹਲਕੇ ਲਈ, ਉਦਿਆਲਾਲ ਅੰਜਨਾ ਨੂੰ ਬਨਾਸਕਾਂਠਾ ਲਈ, ਰਾਮਲਾਲ ਜਾਟ ਨੂੰ ਪਾਟਨ ਅਤੇ ਸੰਸਦ ਮੈਂਬਰ ਨੀਰਜ ਡਾਂਗੀ ਨੂੰ ਮਹਿਸਾਣਾ ਲੋਕ ਸਭਾ ਹਲਕੇ ਲਈ ਅਬਜ਼ਰਵਰ ਬਣਾਇਆ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਸ਼ਕੀਲ ਅਹਿਮਦ ਖਾਨ, ਕਾਂਤੀਲਾਲ ਭੂਰੀਆ, ਰਾਜੇਸ਼ ਲਿਲੋਠੀਆ ਅਤੇ ਕੁਝ ਹੋਰ ਆਗੂਆਂ ਨੂੰ ਵੀ ਹੋਰਨਾਂ ਖੇਤਰਾਂ ਵਿੱਚ ਅਬਜ਼ਰਵਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। –