ਚੰਡੀਗੜ੍ਹ, 2 ਜਨਵਰੀ: ਕਾਂਗਰਸ ਦੀ ਹਕੂਮਤ ‘ਚ ਇਸਦੇ ਮੰਤਰੀਆਂ ਦੀ ਸ਼ਹਿ ਹੇਠ ਪੰਜਾਬ ਵਿੱਚ ਗੈਂਗਸਟਰ ਸ਼ਰੇਆਮ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਮੇਰੇ ਆਪਣੇ ਮਜੀਠਾ ਹਲਕੇ ‘ਚ ਮੇਰੇ ਬੇਹੱਦ ਅਜ਼ੀਜ਼ ‘ਤੇ ਨਜ਼ਦੀਕੀ ਸਾਥੀ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਸ. ਗੁਰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਦੋਂ ਦਾ ਅਸੀਂ ਇੰਨ੍ਹਾਂ ਗੈਂਗਸਟਰ-ਮੰਤਰੀ ਗਠਜੋੜ ਦੇ ਵਿਰੁੱਧ ਆਵਾਜ਼ ਉਠਾਈ ਹੈ ਉਦੋਂ ਤੋਂ ਗੈਂਗਸਟਰਾਂ ਵੱਲੋਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਮੇਰੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਡੀ ਮੰਗ ਹੈ ਕਿ ਇਸ ਕਤਲ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।ਜੇਕਰ ਕਿਸੇ ਸੂਰਤ ਵਿੱਚ ਸਰਕਾਰ ਇਸ ਪ੍ਰਤੀ ਗੰਭੀਰ ਨੋਟਿਸ ਲੈਂਦਿਆਂ ਕੋਈ ਸਖ਼ਤ ਕਾਰਵਾਈ ਨਹੀਂ ਕਰਦੀ ਤਾਂ ਸ਼੍ਰੋਮਣੀ ਅਕਾਲੀ ਦਲ ਇਸਦੇ ਖਿਲਾਫ਼ ਵੱਡਾ ਅੰਦੋਲਨ ਕਰੇਗਾ।