ਦਿੱਲੀ/ਜੈਪੁਰ, 1 ਦਸੰਬਰ
ਕਾਂਗਰਸ ਨੇ ਅੱਜ ਖੁਲਾਸਾ ਕੀਤਾ ਹੈ ਕਿ ਦਿੱਲੀ ਵਿੱਚ 12 ਦਸੰਬਰ ਨੂੰ ਹੋਣ ਵਾਲੀ ਮਹਿੰਗਾਈ ਹਟਾਓ ਰੈਲੀ ਲਈ ਪ੍ਰਸ਼ਾਸਨ ਨੇ ਪ੍ਰਵਾਨਗੀ ਖਾਰਜ ਕਰ ਦਿੱਤੀ ਹੈ ਜਿਸ ਕਾਰਨ ਇਹ ਰੈਲੀ ਹੁਣ ਜੈਪੁਰ ਵਿੱਚ ਹੋਵੇਗੀ। ਪਾਰਟੀ ਆਗੂ ਕੇ.ਸੀ. ਵੇਣੂਗੋਪਾਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਉਪ ਰਾਜਪਾਲ ਉੱਤੇ ਦਬਾਅ ਬਣਾ ਕੇ ਰੈਲੀ ਦੀ ਪ੍ਰਵਾਨਗੀ ਰੱਦ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਧਿਰ ਮਹਿੰਗਾਈ, ਬੇਰੁਜ਼ਗਾਰੀ, ਡੁੱਬਦੀ ਹੋਈ ਅਰਥਵਿਵਸਥਾ ਵਰਗੇ ਮੁੱਦਿਆਂ ਉੱਤੇ ਸੰਸਦ ਵਿੱਚ ਬਹਿਸ ਕਰਵਾਉਣ ਦੀ ਮੰਗ ਕਰਦੇ ਹਨ ਤਾਂ ਮੋਦੀ ਸਰਕਾਰ ਸਾਜ਼ਿਸ਼ ਤਹਿਤ ਸੰਸਦ ਦੀ ਕਾਰਵਾਈ ਨੂੰ ਚਲਣ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਮਰਤੋੜ ਮਹਿੰਗਾਈ ਨੇ ਹਰ ਦੇਸ਼ ਵਾਸੀ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।