ਮੁੰਬਈ, 14 ਨਵੰਬਰ

ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਜਾਰੀ ‘ਭਾਰਤ ਜੋੜੋ ਯਾਤਰਾ ’ ਇਕ ਦਿਨ ਆਰਾਮ ਤੋਂ ਬਾਅਦ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਕਲਮਨੂਰੀ ਤੋਂ ਸੋਮਵਾਰ ਨੂੰ ਅੱਗੇ ਵਧੀ। ਅੱਜ ਯਾਤਰਾ ਦਾ 68 ਵਾਂ ਦਿਨ ਹੈ। ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਜੈਯੰਤੀ ਦੇ ਮੌਕੇ ’ਤੇ ਯਾਤਰਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪੰਡਿਤ ਜਵਾਹਰਲਾਲ ਨਹਿਰੂ ਦੀ ਕਿਤਾਬ, ‘ਭਾਰਤ ਦੀ ਖੋਜ’ ਦੀਆਂ 600 ਕਾਪੀਆਂ ਵੰਡੀਆਂ ਜਾਣਗੀਆਂ। ਅੱਜ ਯਾਤਰਾ ਹਿੰਗੋਲੀ ਵਿੱਚ ਕਲਮਨੂਰੀ ਤੋਂ ਅੱਗੇ ਵਾਸ਼ਿਮ ਵਲ ਵਧੀ।  ਜੈਪੁਰ ਵਿੱਚ ਕਾਂਗਰਸ ਦੀ ਪ੍ਰਤੀਕਾਤਮਕ ‘ਭਾਰਤ ਜੋੜੋ’ ਯਾਤਰਾ ਵਿੱਚ ਮੁੱਖ ਮੰਤਰੀ ਅਸ਼ਕੋ ਗਹਿਲੋਤ ਸ਼ਾਮਲ ਹੋਏ।