ਨਵੀਂ ਦਿੱਲੀ, 23 ਮਾਰਚ

ਸੂਰਤ ਦੀ ਅਦਾਲਤ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ’ਚ ਸਜ਼ਾ ਸੁਣਾਏ ਜਾਣ ਬਾਅਦ ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਕੀ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਨੂੰ ਲੋਕਾਂ ਨੂੰ ਗਾਲਾਂ ਕੱਢਣ ਦੀ ਪੂਰੀ ਆਜ਼ਾਦੀ ਹੋਵੇ? ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਇਹ ਜਾਰੀ ਰਹੇਗਾ। ਰਾਹੁਲ ਦਾ ਦਾਅਵਾ ਹੈ ਕਿ ਉਹ ਸੱਚਾਈ, ਅਹਿੰਸਾ ਵਿੱਚ ਵਿਸ਼ਵਾਸ ਰੱਖਦਾ ਹੈ। ਕੀ ਇਸਦਾ ਮਤਲਬ ਜਾਤ ਦਾ ਹਵਾਲਾ ਦੇ ਕੇ ਲੋਕਾਂ ਦਾ ਅਪਮਾਨ ਕਰਨਾ ਹੈ? ਜੇਕਰ ਰਾਹੁਲ ਗਾਂਧੀ ਲੋਕਾਂ ਨਾਲ ਬਦਸਲੂਕੀ ਕਰਦੇ ਹਨ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਸਾਰੇ ‘ਮੋਦੀ’ ਗੋਤ ਵਾਲਿਆਂ ਨੂੰ ਚੋਰ ਕਹਿਣਾ ਸਪੱਸ਼ਟ ਤੌਰ ‘ਤੇ ਅਪਮਾਨਜਨਕ ਹੈ।