ਸ੍ਰੀਨਗਰ, 7 ਅਕਤੂਬਰ

ਪੁਲੀਸ ਨੇ ਦੱਸਿਆ ਕਿ ਅੱਜ ਇੱਥੇ ਈਦਗਾਹ ਇਲਾਕੇ ਵਿੱਚ ਅਤਿਵਾਦੀਆਂ ਨੇ ਇੱਕ ਔਰਤ ਸਮੇਤ ਦੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਸਵੇਰੇ ਕਰੀਬ 11.15 ਵਜੇ ਅਤਿਵਾਦੀਆਂ ਨੇ ਸ਼੍ਰੀਨਗਰ ਜ਼ਿਲ੍ਹੇ ਦੇ ਇਲਾਕੇ ਸੰਗਮ ਈਦਗਾਹ ’ਚ ਸਰਕਾਰੀ ਬੁਆਏਜ਼ ਹਾਇਰ ਸੈਕੰਡਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਦੀ ਪਛਾਣ ਅਲੂਚੀ ਬਾਗ ਨਿਵਾਸੀ ਪ੍ਰਿੰਸੀਪਲ ਸੁਪਿੰਦਰ ਕੌਰ ਤੇ ਜੰਮੂ ਨਿਵਾਸੀ ਦੀਪਕ ਚੰਦ ਵਜੋਂ ਹੋਈ ਹੈ।