28 june 2019
ਵਿਸ਼ਵ ਕੱਪ 2019 ਵਿੱਚ ਉਤਾਰ ਤੇ ਚੜ੍ਹਾਅ ਵਾਲੇ ਪ੍ਰਦਰਸ਼ਨ ਨਾਲ ਅੱਗੇ ਵੱਧ ਰਹੀ ਸ਼੍ਰੀ ਲੰਕਾ ਦੀ ਟੀਮ ਦਾ ਮੁਕਾਬਲਾ ਅੱਜ ਦੱਖਣੀ ਅਫਰੀਕਾ ਨਾਲ ਹੋਵੇਗਾ।ਸ਼੍ਰੀ ਲੰਕਾ ਦੀ ਟੀਮ ਨੂੰ ਆਖ਼ਰੀ ਚਾਰ ਵਿੱਚ ਪਹੁੰਚਣ ਲਈ ਜਿੱਤਣਾ ਜਰੂਰੂ ਹੈ।ਜੇਕਰ ਦੱਖਣੀ ਅਫਰੀਕਾ ਦੀ ਗੱਲ ਕੀਤੀ ਜਾਵੇਂ ਤਾਂ ਇਹ ਟੀਮ ਪਹਿਲਾਂ ਹੀ ਆਖਰੀ ਚਾਰ ਦੀ ਦੋੜ ਵਿਚੋਂ ਬਾਹਰ ਹੋ ਚੁੱਕੀ ਹੈ ਪਰ ਉਹ ਦੂਸਰਿਆਂ ਟੀਮਾਂ ਦੇ ਸਮੀਕਰਨ ਵਿੱਚ ਵਿਗਾੜ ਪਾ ਸਕਦੇ ਹਨ।
ਇੰਗਲੈਂਡ ਖ਼ਿਲਾਫ ਮਿਲੀ 20 ਦੋੜਾਂ ਦੀ ਸ਼ਾਨਦਾਰ ਜਿੱਤ ਨਾਲ ਟੀਮ ਦਾ ਆਤਮ ਵਿਸ਼ਵਾਰ ਵਧਿਆ ਹੈ।ਇਸ ਸਮੇਂ ਸ਼੍ਰੀ ਲੰਕਾ ਦੀ 2 ਜਿੱਤਾਂ, 2 ਹਾਰਾਂ ਅਤੇ 2 ਮੁਕਾਬਲੇ ਬਿਨਾਂ ਨਤੀਜੇ ਖੇਡ ਕੇ 5 ਅੰਕਾਂ ਨਾਲ 7ਵੇਂ ਸਥਾਨ ‘ਤੇ ਹੈ ਜਦੋਂ ਕੇ ਦੱਖਣੀ ਅਫਰੀਕਾ ਦੀ ਟੀਮ ਖਣੀ ਅਫਰੀਕਾ 7 ਮੈਚਾਂ ਵਿਚੋਂ 5 ਦੀ ਹਾਰ ਦਾ ਸਾਹਮਣਾ ਕਰਨਾ ਪਿਆਂ ਹੈ ਜਿਸ ਕਾਰਨ ਉਹ 9 ਵੇਂ ਸਥਾਨ ‘ਤੇ ਹੈ।ਇਸ ਸਮੇਂ ਦੱਖਣੀ ਅਫਰੀਕਾ ਦੀ ਟੀਮ ਵੱਡਾ ਉਲਟਫੇਰ ਕਰਕੇ ਸ਼੍ਰੀ ਲੰਕਾ ਦੀਆਂ ਉਮੀਦਾਂ ‘ਤੇ ਪਾਣੀ ਫੇਰਨ ਦੀ ਕੋਸ਼ਿਸ ਕਰੇਗੀ।
ਦੱਕਣੀ ਅਫਰੀਕਾ ਦੀ ਟੀਮ ਆਪਣੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਤਬਦੀਲ ਕਰਨ ਵਿਚ ਨਾਕਾਮ ਰਹੀ ਹੈ ਅਤੇ ਬੱਲੇਬਾਜ਼ ਵਿਕਟ ‘ਤੇ ਜ਼ਿਆਦਾ ਸਮਾਂ ਸੰਘਰਸ਼ ਕਰਦੇ ਹੀ ਨਜ਼ਰ ਅਤਾੇ ਹਨ ਜਿਸ ਕਾਰਨ ਟੀਮ ਹਰੇਕ ਮੈਚ ਵਿੱਚ ਲਗਾਤਾਰ ਵਿਕਟਾਂ ਗੁਵਾਉਦੀ ਰਹੀ ਹੈ।ਦੂਸਰੇ ਪਾਸੇ ਗੇਦਬਾਜ਼ੀ ਵਿੱਚ ਇਮਰਾਨ ਤਾਹਿਰ ਅਤੇ ਕੈਗਿਸੋ ਰਵਾਡਾ ਵਰਗੇ ਵਧਿਆਂ ਗੇਦਬਾਜ਼ ਹਨ ਜੋ ਕਿਸੇ ਵੀ ਟੀਮ ਲਈ ਖ਼ਤਰਾ ਬਣ ਸਕਦੇ ਹਨ।
ਜੇਕਰ ਪਿਛਲੇ ਰਿਕਾਰਡ ਦੀ ਗੱਲ ਕੀਤੀ ਜਾਵੇਂ ਤਾਂ ਸ਼੍ਰੀ ਲੰਕਾ ਪਿਛਲੇ 27 ਸਾਲਾਂ ਤੋਂ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਨਜੀਂ ਸਕਿਆ ਹੈ।ਇਸ ਤਰ੍ਹਾਂ ਜੇਕਰ ਸ੍ਰੀ ਲੰਕਾ ਦੀ ਟੀਮ ਅੱਜ ਜਿੱਤ ਜਾਂਦੀ ਹੈ ਤਾਂ ਆਪਣੇ ਪੁਰਾਣੇ ਪ੍ਰਦਰਸ਼ਨ ਨੂੰ ਵੀ ਸੁਧਾਰ ਸਕਦੀ ਹੈ ਅਤੇ ਆਪਣੀਆਂ ਆਖਰੀ ਚਾਰ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਵੀ ਜ਼ਿੰਦਾ ਰੱਖ ਸਕਦੀ ਹੈ