ਮੁੰਬਈ, 2 ਅਪਰੈਲ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਕੋਵਿਡ-19 ਹੋਣ ਤੋਂ 6 ਦਿਨਾਂ ਬਾਅਦ ਅਹਿਤਿਆਤ ਵਜੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 47 ਸਾਲਾ ਖਿਡਾਰੀ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ। ਤੇਂਦੁਲਕਰ ਨੇ ਲਿਖਿਆ, “ਤੁਹਾਡੀਆਂ ਸ਼ਭਇੱਛਾਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਮੈਡੀਕਲ ਸਲਾਹ ਦੇ ਤਹਿਤ ਸਾਵਧਾਨੀ ਵਜੋਂ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਂ ਕੁਝ ਦਿਨਾਂ ਵਿੱਚ ਘਰ ਵਾਪਸ ਆਉਣ ਦੀ ਉਮੀਦ ਕਰਦਾ ਹਾਂ।’