ਅਹਿਮਦਾਬਾਦ:ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਕਰੋਨਾ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅੱਜ ਆਕਸੀਜਨ ਨਾਲ ਸਬੰਧਿਤ ਬੁਨਿਆਦੀ ਢਾਂਚੇ ਲਈ ਮਾਲੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਇਸ ਕਾਰਜ ਲਈ ਆਗਾਮੀ ਆਈਪੀਐੱਲ ਮੈਚ ਵਿੱਚ ਖਿਡਾਰੀਆਂ ਦੀ ਵਿਸ਼ੇਸ਼ ਨੀਲੀ ਜਰਸੀ ਦੀ ਨਿਲਾਮੀ ਵੀ ਕੀਤੀ ਜਾਵੇਗੀ। ਇਸ ਸਬੰਧੀ ਟਵਿਟਰ ’ਤੇ ਸਾਂਝੀ ਕੀਤੀ ਵੀਡੀਓ ’ਚ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ, ‘‘ਆਰਸੀਬੀ ਨੇ ਬੰਗਲੁਰੂ ਅਤੇ ਹੋਰ ਸ਼ਹਿਰਾਂ ਵਿੱਚ ਉਨ੍ਹਾਂ ਅਹਿਮ ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਆਕਸੀਜਨ ਨਾਲ ਸਬੰਧਤ ਮਦਦ ਦੀ ਤੁਰੰਤ ਜ਼ਰੂਰਤ ਹੈ।’’ ਉਸ ਨੇ ਕਿਹਾ, ‘‘ਆਰਸੀਬੀ ਇੱਕ ਮੈਚ ਵਿੱਚ ਵਿਸ਼ੇਸ਼ ਨੀਲੀ ਜਰਸੀ ਪਹਿਨ ਕੇ ਖੇਡੇਗੀ, ਜਿਸ ’ਤੇ ਕਰੋਨਾ ਯੋਧਿਆਂ ਪ੍ਰਤੀ ਸਨਮਾਨ ਅਤੇ ਇੱਕਜੁਟਤਾ ਪ੍ਰਗਟਾਉਣ ਲਈ ਸੰਦੇਸ਼ ਲਿਖੇ ਹੋਣਗੇ।’’














