ਨਵੀਂ ਦਿੱਲੀ, 14 ਸਤੰਬਰ

ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 25,404 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨੂੰ ਮਿਲਾ ਕੇ ਮੁਲਕ ਵਿੱਚ ਲਾਗ ਨਾਲ ਪੀੜਤਾਂ ਦੀ ਕੁਲ ਗਿਣਤੀ 3,32,89,579 ਹੋ ਗਈ ਹੈ। ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘਟ ਕੇ 3,62,207 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਕਰੋਨਾ ਨਾਲ ਬੀਤੇ ਇਕ ਦਿਨ ਵਿੱਚ 339 ਮੌਤਾਂ ਹੋਈਆਂ ਹਨ , ਜਿਸ ਨਾਲ ਮਿ੍ਤਕਾਂ ਦੀ ਗਿਣਤੀ ਵਧ ਕੇ 4,43,213 ਹੋ ਗਈ ਹੈ।