ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ।ਸਿੱਧੂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕਾਂਗਰਸ ਦੇ ਮੰਤਰੀਆਂ`ਤੇ ਵੀ ਕਰੋਨਾ ਦਾ ਖ਼ਤਰਾ ਮੰਡਰਾਉਣ ਲੱਗਾ ਹੈ।ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸਿਆਸੀ ਮੰਚਾਂ `ਤੇ ਆਪਣੀ ਹਾਜ਼ਰੀ ਲਵਾਈ ਸੀ।ਇਸ ਦੌਰਾਨ ਸਿਹਤ ਮੰਤਰੀ ਆਮ ਲੋਕਾਂ ਦੇ ਸਪੰਰਕ ਵਿੱਚ ਵੀ ਆਏ ਸਨ।ਜਿਸ ਕਾਰਨ ਹੁਣ ਸੂਬੇ ਅੰਦਰ ਕਰੋਨਾ ਆਉਣ ਵਾਲੇ ਦਿਨਾਂ ਵਿੱਚ ਹੋਰ ਵਧ ਸਕਦਾ ਹੈ