ਨਵੀਂ ਦਿੱਲੀ, 12 ਨਵੰਬਰ

ਭਾਰਤੀ ਰੇਲ ਕਰੋਨਾ ਕਾਲ ਦੌਰਾਨ ਬੰਦ ਹੋਈਆਂ ਰੇਲ ਗੱਡੀਆਂ ਨੂੰ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਪਹਿਲੇ ਪੜਾਅ ਹੇਠ ਅਗਲੇ ਕੁਝ ਦਿਨਾਂ ਵਿਚ 1700 ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਭਾਰਤੀ ਰੇਲ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਤੋਂ ਚਲ ਰਹੀਆਂ ਵਿਸ਼ੇਸ਼ ਰੇਲ ਗੱਡੀਆਂ ਹੁਣ ਆਮ ਰੇਲ ਗੱਡੀਆਂ ਦੀ ਥਾਂ ਲੈਣਗੀਆਂ ਤੇ ਉਨ੍ਹਾਂ ਦਾ ਕਿਰਾਇਆ ਵੀ ਆਮ ਰੇਲ ਗੱਡੀਆਂ ਜਿੰਨਾ ਹੀ ਲਿਆ ਜਾਵੇਗਾ।