ਨਵੀਂ ਦਿੱਲੀ:ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਵੇਦਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਕਰੋਨਾ ਕਾਰਨ ਆਪਣੀ ਮਾਂ ਅਤੇ ਭੈਣ ਗਵਾਉਣ ਕਰਕੇ ਉਹ ਟੁੱਟ ਗਈ ਸੀ। ਉਸ ਨੇ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਮਾਨਸਿਕ ਸਿਹਤ ਨਾਲ ਜੁੜੀ ਮਦਦ ਨੂੰ ਮਹੱਤਵਪੂਰਨ ਦੱਸਿਆ। ਵੇਦਾ ਦੇ ਪਰਿਵਾਰ ਦੇ ਨੌਂ ਮੈਂਬਰਾਂ ਨੂੰ ਕਰੋਨਾ ਦੀ ਲਾਗ ਲੱਗੀ ਸੀ। ਇਸ ਬਾਰੇ ਉਸ ਨੇ ਕਿਹਾ, ‘‘ਮੈਂ ਨਸੀਬ ’ਤੇ ਬਹੁਤ ਭਰੋਸਾ ਕਰਦੀ ਹਾਂ ਪਰ ਮੈਨੂੰ ਉਮੀਦ ਸੀ ਕਿ ਮੇਰੀ ਭੈਣ ਘਰ ਪਰਤੇਗੀ। ਜਦੋਂ ਅਜਿਹਾ ਨਾ ਹੋਇਆ ਤਾਂ ਮੈਂ ਪੂਰੀ ਤਰ੍ਹਾਂ ਟੁੱਟ ਗਈ। ਸਾਡਾ ਸਾਰਿਆਂ ਦਾ ਇਹ ਹੀ ਹਾਲ ਸੀ।’’ ਭਾਰਤੀ ਬੱਲੇਬਾਜ਼ ਨੇ ਕਿਹਾ ਕਿ ਉਹ ਆਪਣੇ ਪਰਿਵਾਰ ’ਚ ਇਕੱਲੀ ਕਰੋਨਾ ਤੋਂ ਬਚੀ ਸੀ ਅਤੇ ਅਜਿਹੇ ’ਚ ਉਹ ਸਿਹਤ ਸਹੂਲਤਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ।