ਨਵੀਂ ਦਿੱਲੀ, 4 ਮਈ

ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈਪੀਐੱਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲੀਗ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਟੂਰਨਾਮੈਂਟ ਛੇਤੀ ਸ਼ੁਰੂ ਹੋਵੇ ਪਰ ਇਸ ਮਹੀਨੇ ਮੈਚ ਕਰਵਾਉਣੇ ਅਸੰਭਵ ਹਨ।