ਲੁਸੈਲ (ਕਤਰ), 14 ਦਸੰਬਰ

ਆਪਣੇ ਕਰੀਅਰ ਦੇ ਅੰਤ ਵਿੱਚ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਲੈ ਰਹੇ ਲਿਓਨਲ ਮੈਸੀ ਤੇ ਨੌਜਵਾਨ ਖਿਡਾਰੀ ਜੂਲੀਅਨ ਅਲਵਾਰੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਕਰੋਏਸ਼ੀਆ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ। ਅਰਜਨਟੀਨਾ ਨੇ ਪਹਿਲੇ ਮੈਚ ਵਿੱਚ ਸਾਊਦੀ ਅਰਬ ਤੋਂ ਆਪਣੀ ਅਚਾਨਕ ਹਾਰ ਤੋਂ ਬਾਅਦ, ਜੋ ਵਾਪਸੀ ਕੀਤੀ ਹੈ, ਉਹ ਕਾਬਿਲ-ਏ-ਤਾਰੀਫ਼ ਹੈ।