ਮੁੰਬਈ, 26 ਅਕਤੂਬਰ

ਇੱਥੋਂ ਦੀ ਵਿਸ਼ੇਸ਼ ਐਨਡੀਪੀਐਸ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਕੇਸ ਵਿੱਚ ਦੋ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ। ਇਸ ਕੇਸ ਵਿਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਵੀ ਮੁਲਜ਼ਮ ਹੈ ਪਰ ਉਸ ਨੂੰ ਅੱਜ ਜ਼ਮਾਨਤ ਨਹੀਂ ਮਿਲੀ। ਜ਼ਮਾਨਤ ਮਿਲਣ ਵਾਲਿਆਂ ਵਿਚ ਮਨੀਸ਼ ਰਾਜਗੜੀਆ ਅਤੇ ਏਵਿਨ ਸਾਹੂ ਸ਼ਾਮਲ ਹਨ। ਨਾਰਕੋਟਿਕਸ ਕੰਟਰੋਲ ਬਿਓਰੋ ਨੇ ਦਾਅਵਾ ਕੀਤਾ ਸੀ ਕਿ ਦੋ ਅਕਤੂਬਰ ਨੂੰ ਮੁੰਬਈ ਤੱਟ ਤੋਂ ਨਸ਼ੀਲੇ ਪਦਾਰਥਾਂ ਸਣੇ ਕਰੂਜ਼ ਸਮੁੰਦਰੀ ਜਹਾਜ਼ ਦੇ ਮਾਮਲੇ ਵਿਚ ਇਹ ਦੋਵੇਂ ਮਹਿਮਾਨਾਂ ਵਜੋਂ ਸ਼ਾਮਲ ਹੋਏ ਸਨ। ਐਨਸੀਬੀ ਨੇ ਇਸ ਮਾਮਲੇ ’ਚ ਆਰੀਅਨ ਖਾਨ ਸਣੇ 20 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੇਸ ਵਿਚ ਜ਼ਮਾਨਤ ਹਾਸਲ ਕਰਨ ਵਾਲੇ ਮਨੀਸ਼ ਤੇ ਏਵਿਨ ਪਹਿਲੇ ਮੁਲਜ਼ਮ ਹਨ।