ਮੁੰਬਈ, 9 ਦਸੰਬਰ

ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਸੱਸ ਸ਼ਰਮੀਲਾ ਟੈਗੋਰ ਦੇ ਜਨਮ ਦਿਨ ’ਤੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਉਨ੍ਹਾਂ ਦੀ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਕਰੀਨਾ ਨੇ ਸ਼ਰਮੀਲਾ ਨੂੰ ਕੂਲ ਤੇ ਮਜ਼ਬੂਤ ਔਰਤ ਦੱਸਿਆ ਹੈ। ਉਨ੍ਹਾਂ ਲਿਖਿਆ, ‘‘ਮੇਰੀ ਸੋਹਣੀ ਸੱਸ ਨੂੰ ਜਨਮ ਦਿਨ ਮੁਬਾਰਕ।’ ਇਸੇ ਤਰ੍ਹਾਂ ਸ਼ਰਮੀਲਾ ਟੈਗੋਰ ਦੀ ਧੀ ਤੇ ਬੌਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਨੇ ਵੀ ਸ਼ਰਮੀਲਾ ਟੈਗੋਰ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੋਹਾ ਨੇ 2013 ਤੋਂ 2019 ਤਕ ਦੀਆਂ ਆਪਣੀ ਮਾਂ-ਧੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਲਿਖਿਆ, ‘ਹਰ ਸਾਲ ਅਸੀਂ ਜਨਮ ਦਿਨਾਂ ’ਤੇ ਇਕੱਠੀਆਂ ਹੋ ਜਾਂਦੀਆਂ ਸੀ ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ ਤੇ ਇਸ ਸਾਲ ਨੇ ਸਾਨੂੰ ਵੱਖ ਰੱਖਿਆ ਹੈ। ਜਦੋਂ ਵੀ ਅਸੀਂ ਮਿਲਾਂਗੀਆਂ, ਅਸੀਂ ਉਹ ਸਾਰੇ ਪਲ ਇਕੱਠਿਆਂ ਮਨਾਵਾਂਗੀਆਂ, ਜੋ ਰਹਿ ਗਏ ਹਨ। ਜਨਮ ਦਿਨ ਮੁਬਾਰਕ ਅੰਮਾ! ਤੁਹਾਨੂੰ ਛੇਤੀ ਮਿਲਾਂਗੀ।’’ ਸ਼ਰਮੀਲਾ ਟੈਗੋਰ ਦੇ ਜਵਾਈ ਤੇ ਸੋਹਾ ਅਲੀ ਖਾਨ ਦੇ ਪਤੀ ਕੁਨਾਲ ਖੇਮੂ ਨੇ ਵੀ ਇੰਸਟਾਗ੍ਰਾਮ ’ਤੇ ਸ਼ਰਮੀਲਾ ਟੈਗੋਰ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ।