ਮੁੰਬਈ:ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੇ ਦੋਸਤ ਅਤੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕਰੀਨਾ ਤੇ ਆਮਿਰ ਖਾਨ ਆਪਣੀ ਅਗਲੀ ਫ਼ਿਲਮ ‘ਲਾਲ ਸਿੰਘ ਚੱਢਾ’ ਵਿਚ ਇਕੱਠੇ ਨਜ਼ਰ ਆਉਣਗੇ। ਆਮਿਰ ਖਾਨ ਦੀ ਦਸਤਾਰ ਵਾਲੀ ਤਸਵੀਰ ਸਾਂਝੀ ਕਰਦਿਆਂ ਕਰੀਨਾ ਨੇ ਆਖਿਆ,‘‘ਜਨਮ ਦਿਨ ਦੀ ਵਧਾਈ ਮੇਰੇ ਲਾਲ… ਤੁਹਾਡੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਇਸ ਫ਼ਿਲਮ ਵਿੱਚ ਤੁਸੀਂ ਜਿਹੜਾ ਜਾਦੂ ਕੀਤਾ ਹੈ ਲੋਕ ਉਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਫ਼ਿਲਮ ‘ਲਾਲ ਸਿੰਘ ਚੱਢਾ’ ਹੌਲੀਵੁੱਡ ਫ਼ਿਲਮ ‘ਫੋਰੈਸਟ ਗੰਪ’ ਦਾ ਹਿੰਦੀ ਰੀਮੇਕ ਹੈ। ਫ਼ਿਲਮ ‘ਤਲਾਸ਼’ ਤੋਂ ਬਾਅਦ ਕਰੀਨਾ ਤੇ ਆਮਿਰ ਦੀ ਇਕੱਠਿਆਂ ਇਹ ਤੀਜੀ ਫ਼ਿਲਮ ਹੈ।