ਮੁੰਬਈ, 9 ਜੁਲਾਈ
ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੀਆਂ ਭੈਣਾਂ ਨਾਲ ਖਿੱਚਵਾਈ ਇਕ ਸ਼ਾਨਦਾਰ ਤਸਵੀਰ ਅੱਜ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਕਰੀਨਾ ਆਪਣੀ ਭੈਣ ਕ੍ਰਿਸ਼ਮਾ ਕਪੂਰ ਤੇ ਉਸ ਦੇ ਚਾਚੇ ਦੀ ਧੀ ਰਿਧੀਮਾ ਕਪੂਰ ਸਾਹਨੀ ਨਾਲ ਦਿਖਾਈ ਦੇ ਰਹੀ ਹੈ। ਕਰੀਨਾ ਨੇ ਬੜੇ ਸੁੰਦਰ ਲਿਬਾਸ ਵਿਚ ਸਜੀ ਹੋਈ ਹੈ ਤੇ ਉਸ ਨੇ ਅੱਖਾਂ ’ਚ ਸੁਰਮਾ ਪਾਇਆ ਹੋਇਆ ਹੈ। ਕ੍ਰਿਸ਼ਮਾ ਤੇ ਰਿਧੀਮਾ ਉਸ ਦੇ ਪਿੱਛੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਕਰੀਨਾ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ‘ਭੈਣਾਂ’। ਰਿਧੀਮਾ ਨੇ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਕੁਝ ਦਿਲ ਵਾਲੇ ਇਮੋਜੀ ਭੇਜੇ ਹਨ। ਕਰੀਨਾ ਦੀ ਨਣਦ ਸੋਹਾ ਅਲੀ ਖਾਨ ਨੇ ਤਿੰਨਾਂ ਦੀ ਤੁਲਨਾ ‘ਦਿਵਸ’ ਨਾਲ ਕੀਤੀ ਹੈ। ਜਾਣਕਾਰੀ ਅਨੁਸਾਰ ਕਰੀਨਾ ਅਤੇ ਕਪੂਰ ਖਾਨਦਾਨ ਬੀਤੀ ਰਾਤ ਉੱਘੀ ਅਦਾਕਾਰਾ ਨੀਤੂ ਕਪੂਰ ਦਾ ਜਨਮ ਦਿਨ ਮਨਾਉਣ ਲਈ ਇਕੱਠ ਹੋਇਆ ਸੀ। ਕਰੀਨਾ ਕਪੂਰ ਆਪਣੀ ਨਵੀਂ ਫ਼ਿਲਮ ‘ਲਾਲ ਸਿੰਘ ਚੱਢਾ’ ਵਿਚ ਅਦਾਕਾਰ ਆਮਿਰ ਖਾਨ ਨਾਲ ਨਜ਼ਰ ਆਵੇਗੀ।