ਬੰਗਲੌਰ, 13 ਮਈ

ਕਰਨਾਟਕ ਵਿਧਾਨ ਸਭਾ ਚੋਣਾਂ ਲਈ 224 ਸੀਟਾਂ ’ਤੇ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਹੁਣ ਤੱਕ 114 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ ਤੇ ਉਹ 22 ਸੀਟਾਂ ’ਤੇ ਅੱਗੇ ਹੈ। ਜੇ ਉਹ ਇਹ ਸੀਟਾਂ ਜਿੱਤ ਜਾਂਦੀ ਹੈ ਤਾਂ ਉਸ ਕੋਲ ਸਦਨ ਵਿੱਚ 136 ਸੀਟਾਂ ਹੋਣਗੀਆਂ।  ਭਾਜਪਾ ਹੁਣ ਤੱਕ 52 ਸੀਟਾਂ ਜਿੱਤ ਚੁੱਕੀ ਹੈ ਤੇ 12 ’ਤੇ ਅੱਗੇ ਹੈ। ਜੇਡੀਐੱਸ 20 ਸੀਟਾਂ ’ਤੇ ਅਤੇ ਹੋਰ 4 ਸੀਟਾਂ ’ਤੇ ਅੱਗੇ ਹਨ। ਬਹੁਮਤ ਲਈ 113 ਸੀਟਾਂ ਦੀ ਲੋੜ ਹੈ।