ਬੰਗਲੌਰ, 19 ਜਨਵਰੀ
ਕਰਨਾਟਕ ‘ਚ ਸ਼ਰਾਬ ਖਰੀਦਣ ਦੀ ਉਮਰ ਨੂੰ 18 ਸਾਲ ਕਰਨ ਬਾਰੇ ਖਰੜੇ ’ਤੇ ਇਤਰਾਜ਼ ਤੋਂ ਬਾਅਦ ਰਾਜ ਸਰਕਾਰ ਨੇ ਪ੍ਰਸਤਾਵਿਤ ਸੋਧ ਨੂੰ ਵਾਪਸ ਲੈਣ ਅਤੇ ਉਮਰ 21 ਸਾਲ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਕਰਨਾਟਕ ਦੇ ਆਬਕਾਰੀ ਵਿਭਾਗ ਨੇ ਇਸ ਫੈਸਲੇ ਲਈ ਜਨਤਾ, ਐਸੋਸੀਏਸ਼ਨਾਂ ਅਤੇ ਮੀਡੀਆ ਦੁਆਰਾ ਉਠਾਏ ਗਏ ਇਤਰਾਜ਼ਾਂ ਦਾ ਹਵਾਲਾ ਦਿੱਤਾ ਹੈ।