ਸੰਗਰੂਰ, 6 ਅਪਰੈਲ
ਪ੍ਰਸਿੱਧ ਕਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਸੱਜਣ ਸਿੰਘ ਦਾ ਬੀਤੀ ਰਾਤ ਉਸ ਦੇ ਨੌਕਰ ਨੇ ਕਤਲ ਕਰ ਦਿੱਤਾ। ਸੱਜਣ ਸਿੰਘ ਵਾਸੀ ਪਿੰਡ ਲਿੱਧੜਾਂ ਇਥੇ ਪ੍ਰੀਤ ਨਗਰ ਕਲੋਨੀ ਵਿੱਚ ਇਕੱਲਾ ਰਹਿਦਾ ਸੀ, ਜਿਸ ਨੇ ਅਪਣੀ ਦੇਖ ਭਾਲ ਲਈ ਔਰਤ ਅਤੇ ਮਜ਼ਦੂਰ ਨੂੰ ਨੌਕਰ ਰੱਖਿਆ ਸੀ। ਪਤਾ ਲੱਗਿਆ ਹੈ ਕਿ ਨੌਕਰ ਨਾਲ ਸੱਜਣ ਸਿੰਘ ਦਾ ਕਿਸੇ ਗੱਲ ’ਤੇ ਝਗੜਾ ਹੋਇਆ, ਜਿਸ ਕਾਰਨ ਨੌਕਰ ਬੀਤੀ ਰਾਤ ਘਰ ਆਇਆ ਅਤੇ ਸੱਜਣ ਸਿੰਘ ਦੇ ਸਿਰ ਉਪਰ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਵੱਲੋਂ ਨੌਕਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।