ਨਵੀਂ ਦਿੱਲੀ, 26 ਅਕਤੂਬਰ- ਭਾਰਤੀ ਕ੍ਰਿਕਟ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ ਅੱਜ ਇਥੋਂ ਦੇ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੋ ਦਿਨ ਪਹਿਲਾਂ ਐਨਜੀਓਪਲਾਸਟੀ ਕੀਤੀ ​​ਗਈ ਸੀ। 61 ਸਾਲਾ ਸਾਬਕਾ ਹਰਫ਼ਨਮੌਲਾ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਉਹ ਠੀਕ ਹੈ। ਹਸਪਤਾਲ ਨੇ ਬਿਆਨ ਵਿੱਚ ਕਿਹਾ ਕਿ ਕਪਿਲ ਨੂੰ ਅੱਜ ਦੁਪਹਿਰ ਛੁੱਟੀ ਦੇ ਦਿੱਤੀ ਗਈ ਹੈ। ਉਹ ਛੇਤੀ ਹੀ ਆਪਣੀ ਜ਼ਿੰਦਗੀ ਆਮ ਵਾਂਗ ਬਤੀਤ ਕਰ ਸਕਦੇ ਹਨ।