ਨਵੀਂ ਦਿੱਲੀ,30 ਮਾਰਚ

ਗਾਇਕਾ ਕਨਿਕਾ ਕਪੂਰ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘2 ਸੀਟਰ ਕਾਰ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਹ ਗਾਣਾ ਦੋ ਪਿਆਰ ਕਰਨ ਵਾਲਿਆਂ ਦਰਮਿਆਨ ਗੁਫ਼ਤਗੂ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਨਿਕਾ ਨੇ ਆਖਿਆ,‘‘ਮੈਂ ਹਮੇਸ਼ਾਂ ਆਪਣੇ ਗੀਤ ਮਨੋਰੰਜਨ ਭਰਪੂਰ ਹੋਣਾ ਲੋਚਦੀ ਹਾਂ। ਦੋ ਪਿਆਰ ਕਰਨ ਵਾਲਿਆਂ ਵਿਚਾਲੇ ਹਾਸਾ-ਠੱਠਾ ਰਿਸ਼ਤੇ ਨੂੰ ਹਮੇਸ਼ਾਂ ਮਜ਼ਬੂਤ ਰੱਖਦਾ ਹੈ। ਮੈਂ ਆਸ ਕਰਦੀ ਹਾਂ ਕਿ ਲੋਕ ਇਸ ਗੀਤ ਨਾਲ ਮਨੋਰੰਜਨ ਕਰਨਗੇ।’’ ਇਸ ਨੂੰ ਵੀਡੀਓ ਸਮੇਤ ਰਿਲੀਜ਼ ਹੋਇਆਂ ਕੁਝ ਹੋਏ ਹਫ਼ਤੇ ਹਨ ਅਤੇ ਇਸ ਵਿਚ ਭਾਰਤੀ-ਅਮਰੀਕੀ ਗਾਇਕ ਹੈਪੀ ਸਿੰਘ ਨਜ਼ਰ ਆ ਰਹੇ ਹਨ। ਗਾਇਕਾ ਨੇ ਆਖਿਆ,‘‘ਮੈਂ ਹੈਪੀ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਇਸ ਗੀਤ ਵਿੱਚ ਮੈਨੂੰ ਸਹਿਯੋਗ ਦੇਵੇਗਾ। ਮੈਂ ਉਸ ਨੂੰ ਆਪਣਾ ਗੀਤ ਈ-ਮੇਲ ਕੀਤਾ ਅਤੇ ਉਸ ਨੇ 25 ਮਿੰਟ ਦੇ ਅੰਦਰ ਅੰਦਰ ਆਪਣੇ ‘ਟੋਟਕੇ’ ਸਮੇਤ ਗੀਤ ਮੈਨੂੰ ਵਾਪਸ ਈ-ਮੇਲ ਕਰ ਦਿੱਤਾ। ਇਸ ਨਾਲ ਗੀਤ ਦੀ ਗੱਲ ਬਣ ਗਈ ਅਤੇ ਅਸੀਂ ਫਿਰ ਕੋਈ ਤਬਦੀਲੀ ਨਹੀਂ ਕੀਤੀ।