ਜੋਹਾਨਸਬਰਗ : ਦੱਖਣ ਅਫ਼ਰੀਕਾ ਦੇ ਇਕ ਖੋਜੀ ਨੇ ਆਪਣੇ ਸ਼ਹਿਰ ਜੋਹਾਨਸਬਰਗ ਵਿਚ ਕਚਰੇ ਦੇ ਪਹਾੜ ਤੋਂ ਸੈਂਕੜੇ ਟਨ ਭੰਡਾਰ ਦੀ ਖੋਜ ਕੀਤੀ ਹੈ, ਜਿਸ ਦੀ ਕੀਮਤ 24 ਅਰਬ ਡਾਲਰ ਦੱਸੀ ਜਾ ਰਹੀ ਹੈ। ਸੋਨੇ ਦੇ ਇੰਨੇ ਵੱਡੇ ਖ਼ਜ਼ਾਨੇ ਦੀ ਖੋਜ ਇਸ ਖੋਜੀ ਵੱਲੋਂ ਆਪਣੀ ਮਾਸਟਰ ਡਿਗਰੀ ਦੇ ਥੀਸਸ ਦੌਰਾਨ ਕੀਤੀ ਗਈ ਸੀ ਪਰ ਇਸ ਦਾ ਅਸਰ ਇੰਨਾ ਜ਼ਿਆਦਾ ਹੋਇਆ ਕਿ ਯੂਨੀਵਰਸਿਟੀ ਨੇ ਉਨ੍ਹਾਂ ਦੀ ਡਿਗਰੀ ਨੂੰ ਪੀਐਚਡੀ ’ਚ ਅਪਗੇ੍ਰਡ ਕਰ ਦਿੱਤਾ। ਦਰਅਸਲ ਸਟੇਲਨਬਾਸ਼ ਯੂਨੀਵਰਸਿਟੀ ਦੇ ਵਿਦਿਆਰਥੀ ਸਟੀਵ ਚਿੰਗਵਾਰੂ ਨੇ ਕਚਰੇ ਦੇ ਪਹਾੜ ਨੂੰ ਆਪਣੀ ਖੋਜ ਦਾ ਵਿਸ਼ਾ ਚੁਣਿਆ, ਜਿਸ ਨੂੰ ਉਹ ਬਚਪਨ ਤੋਂ ਦੇਖਦਾ ਆ ਰਿਹਾ ਏ। ਦੇਖੋ ਪੂਰੀ ਖ਼ਬਰ।

ਦੱਖਣ ਅਫ਼ਰੀਕਾ ਦੇ ਇਕ ਨੌਜਵਾਨ ਖੋਜੀ ਵੱਲੋਂ ਆਪਣੇ ਸ਼ਹਿਰ ਜੋਹਾਨਸਬਰਗ ਵਿਖੇ ਕਚਰੇ ਦੇ ਇਕ ਪਹਾੜ ਵਿਚੋਂ ‘ਅਦ੍ਰਿਸ਼ ਸੋਨੇ’ ਦੇ ਸੈਂਕੜੇ ਟਨ ਭੰਡਾਰ ਦੀ ਖੋਜ ਕੀਤੀ ਗਈ ਹੈ, ਜਿਸ ਦੀ ਕੀਮਤ 24 ਅਰਬ ਡਾਲਰ ਯਾਨੀ ਕਿ ਲਗਭਗ 1999 ਅਰਬ ਰੁਪਏ ਬਣਦੀ ਹੈ। ਦਰਅਸਲ ਸਟੇਲਨਬਾਸ਼ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀ ਸਟੀਵ ਚਿੰਗਵਾਰੂ ਬਚਪਨ ਤੋਂ ਹੀ ਇਸ ਕਚਰੇ ਦੇ ਪਹਾੜ ਨੂੰ ਦੇਖਦੇ ਆ ਰਹੇ ਸੀ। ਜਦੋਂ ਵੀ ਕਦੇ ਤੇਜ਼ ਹਵਾ ਚਲਦੀ ਤਾਂ ਇਨ੍ਹਾਂ ਟਿੱਲਿਆਂ ਤੋਂ ਨਿਕਲੀ ਨਾਰੰਗੀ ਰੰਗ ਦੀ ਧੂੜ ਲੋਕਾਂ ਦੇ ਵਾਲਾਂ, ਕੱਪੜਿਆਂ ਅਤੇ ਗਲੇ ਵਿਚ ਲੱਗ ਜਾਂਦੀ ਸੀ। ਜਦੋਂ ਸਟੀਵ ਵੱਡਾ ਹੋਇਆ ਤਾਂ ਉਸ ਨੂੰ ਟੇਲੰਗ ਬਾਰੇ ਪਤਾ ਚੱਲਿਆ। ਟੇਲੰਗ ਉਨ੍ਹਾਂ ਫਾਲਤੂ ਪਦਾਰਥਾਂ ਨੂੰ ਕਿਹਾ ਜਾਂਦਾ ਏ ਜੋ ਖਣਿਜ ਕੱਢਣ ਤੋਂ ਬਾਅਦ ਬਚ ਜਾਂਦੇ ਨੇ। ਚਿੰਗਵਾਰੂ ਦੇ ਮੁਤਾਬਕ ਲੋਕ ਪਹਿਲਾਂ ਤੋਂ ਹੀ ਟੇਲੰਗ ਤੋਂ ਸੋਨਾ ਕੱਢ ਰਹੇ ਸੀ ਪਰ ਇਸ ਨਾਲ 30 ਫ਼ੀਸਦੀ ਸੋਨਾ ਹੀ ਹਾਸਲ ਹੋ ਰਿਹਾ ਸੀ। ਚਿੰਗਵਾਰੂ ਦਾ ਕਹਿਣਾ ਏ ਕਿ ਮੈਂ ਜਾਣਨਾ ਚਾਹੁੰਦਾ ਸੀ ਕਿ ਬਾਕੀ 70 ਫ਼ੀਸਦੀ ਸੋਨਾ ਕਿੱਥੇ ਐ? ਉਹ ਇਸ ਨੂੰ ਕਿਉਂ ਨਹੀਂ ਕੱਢ ਪਾ ਰਹੇ?
ਚਿੰਗਵਾਰੂ ਨੇ ਆਪਣੀ ਖੋਜ ਦੌਰਾਨ ਖਾਣਾਂ ਦੇ ਬਹੁਤ ਸਾਰੇ ਨਮੂਨਿਆਂ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਜ਼ਿਆਦਾਤਰ ਸੋਨਾ ਪਾਈਰਾਈਟ ਨਾਂਅ ਦੇ ਖਣਿਜ ਵਿਚ ਛੁਪਿਆ ਹੋਇਆ ਸੀ। ਮੌਜੂਦਾ ਤਕਨੀਕ ਰਾਹੀਂ ਇਸ ਦਾ ਪਤਾ ਨਹੀਂ ਚੱਲ ਰਿਹਾ ਸੀ। ਚਿੰਗਵਾਰੂ ਨੇ ਗਣਨਾ ਕੀਤੀ ਤਾਂ ਪਤਾ ਚੱਲਿਆ ਕਿ ਇਸ ਕਚਰੇ ਦੇ ਪਹਾੜ ਵਿਚ 420 ਟਨ ਅਦ੍ਰਿਸ਼ ਸੋਨਾ ਛੁਪਿਆ ਹੋਇਆ ਏ, ਜਿਸ ਦੀ ਕੀਮਤ 24 ਅਰਬ ਡਾਲਰ ਬਣਦੀ ਐ। ਹਾਲਾਂਕਿ ਉਨ੍ਹਾਂ ਦੀ ਖੋਜ ਤੋਂ ਇਹ ਤਾਂ ਚੱਲ ਗਿਆ ਕਿ ਇੱਥੇ ਬਹੁਤ ਸਾਰਾ ਸੋਨਾ ਹੈ ਪਰ ਵੱਡਾ ਸਵਾਲ ਇਹ ਐ ਕਿ ਇਸ ਸੋਨੇ ਨੂੰ ਕੱਢਣ ਲਈ ਕਿਫ਼ਾਇਤੀ ਤਕਨੀਕ ਕਿਹੜੀ ਐ, ਜਿਸ ਨਾਲ ਲਾਭ ਕਮਾਇਆ ਜਾ ਸਕੇ।