ਕਾਨਪੁਰ, 2 ਦਸੰਬਰ
ਸਮਾਜਵਾਦੀ ਪਾਰਟੀ (ਸਪਾ) ਵਿਧਾਇਕ ਇਰਫਾਨ ਸੋਲੰਕੀ ਅਤੇ ਉਸ ਦੇ ਛੋਟੇ ਭਰਾ ਨੇ ਇੱਕ ਔਰਤ ਦੇ ਘਰ ਦੰਗਾ ਕਰਨ ਅਤੇ ਭੰਨ-ਤੋੜ ਕਰਨ ਦੇ ਮਾਮਲੇ ਵਿੱਚ ਅੱਜ ਪੁਲੀਸ ਕੋਲ ਆਤਮ-ਸਮਰਪਣ ਕਰ ਦਿੱਤਾ। ਇੱਥੋਂ ਦੀ ਅਦਾਲਤ ਨੇ ਦੋਵਾਂ ਭਰਾਵਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਮੀਨੀ ਵਿਵਾਦ ਵਿੱਚ 8 ਨਵੰਬਰ ਨੂੰ ਨਾਜ਼ੀਰ ਫਾਤਿਮਾ ਦੇ ਘਰ ਦੰਗਾ ਕਰਨ ਅਤੇ ਭੰਨ-ਤੋੜ ਕਰਨ ਦੇ ਮਾਮਲੇ ਵਿੱਚ ਇਰਫਾਨ ਤੇ ਉਸ ਦੇ ਛੋਟੇ ਭਰਾ ਰਿਜ਼ਵਾਨ ਸੋਲੰਕੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੂੰ ਉਦੋਂ ਤੋਂ ਦੋਵਾਂ ਭਰਾਵਾਂ ਦੀ ਤਲਾਸ਼ ਸੀ।