ਲਗਜ਼ਮਬਰਗ, ਫਰੈਂਚ ਓਪਨ ਦੀ ਸਾਬਕਾ ਜੇਤੂ ਯੇਲੇਨਾ ਓਸਤਾਪੈਂਕੋ ਨੇ ਅੱਜ ਲਗਜ਼ਮਬਰਗ ਓਪਨ ਦੇ ਫਾਈਨਲ ਵਿੱਚ ਜੂਲੀਆ ਜੌਰਜਿਸ ਨੂੰ ਹਰਾ ਕੇ ਦੋ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕੀਤਾ। ਲਾਤਵੀਆ ਦੀ 22 ਸਾਲ ਦੀ ਇਸ ਖਿਡਾਰਨ ਨੇ ਜੂਲੀਆ ਨੂੰ ਇਕਪਾਸੜ ਮੁਕਾਬਲੇ ਵਿੱਚ 6-4, 6-1 ਨਾਲ ਸ਼ਿਕਸਤ ਦਿੱਤੀ। ਸਤੰਬਰ 2017 ਵਿੱਚ ਸਿਓਲ ਵਿੱਚ ਜਿੱਤ ਦਰਜ ਕਰਨ ਮਗਰੋਂ ਇਹ ਉਸ ਦਾ ਪਹਿਲਾ ਖ਼ਿਤਾਬ ਹੈ। ਓਸਤਾਪੈਂਕੋ ਇੱਥੇ ਖ਼ਿਤਾਬੀ ਜਿੱਤ ਨਾਲ ਡਬਲਯੂਟੀਏ ਦੀ ਨਵੀਂ ਦਰਜਾਬੰਦੀ ਵਿੱਚ ਚੋਟੀ ਦੇ 50 ਵਿੱਚ ਪਹੁੰਚ ਜਾਵੇਗੀ। ਉਸ ਦੀ ਮੌਜੂਦਾ ਰੈਂਕਿੰਗ 63 ਹੈ।