ਰੋਮ: ਦੁਨੀਆਂ ਦੇ ਤੀਸਰੇ ਦਰਜੇ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਦਾ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣਾ ਪੱਕਾ ਨਹੀਂ ਹੈ। ਇਟਾਲੀਅਨ ਓਪਨ ਵਿੱਚ ਖੇਡ ਰਹੇ ਨਡਾਲ ਤੋਂ ਜਦ ਓਲੰਪਿਕ ਵਿੱਚ ਖੇਡਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ ਹਾਲੇ ਮੈਨੂੰ ਨਹੀਂ ਪਤਾ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਦਾ। ਮੈਨੂੰ ਆਪਣੇ ਕੈਲੰਡਰ ਬਾਰੇ ਨਹੀਂ ਪਤਾ।’’ ਉਸ ਨੇ ਕਿਹਾ, ‘‘ਆਮ ਦਿਨਾਂ ਵਿੱਚ ਮੈਂ ਕਦੇ ਵੀ ਓਲੰਪਿਕ ਨਹੀਂ ਛੱਡਦਾ। ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕਰੋਨਾ ਕਾਰਨ ਬਣੇ ਇਨ੍ਹਾਂ ਹਾਲਾਤ ਵਿੱਚ ਪਤਾ ਨਹੀਂ। ਅਗਲੇ ਦੋ ਮਹੀਨਿਆਂ ਵਿੱਚ ਦੇਖੋ ਕੀ ਹੁੰਦਾ ਹੈ।’’